ਪਾਰਲ/19 ਜਨਵਰੀ/ਦੇਸ਼ ਕਲਿਕ ਬਿਊਰੋ:
ਰੋਮਾਂਚਕ ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਵਨਡੇ ਪਾਰਲ 'ਚ ਖੇਡਿਆ ਜਾਵੇਗਾ, ਜਿੱਥੇ ਕੇਐੱਲ ਰਾਹੁਲ ਪਹਿਲੀ ਵਾਰ 50 ਓਵਰਾਂ ਦੇ ਫਾਰਮੈਟ 'ਚ ਟੀਮ ਇੰਡੀਆ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ। ਰੋਹਿਤ ਸ਼ਰਮਾ ਦੀ ਸੱਟ ਤੋਂ ਬਾਅਦ ਉਸ ਨੂੰ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਇੱਥੇ ਦੱਸ ਦੇਈਏ ਕਿ ਵਨਡੇ 'ਚ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਵਿਰਾਟ ਕੋਹਲੀ ਵੀ ਪਹਿਲੀ ਵਾਰ ਖਿਡਾਰੀ ਦੇ ਰੂਪ 'ਚ ਮੈਦਾਨ 'ਤੇ ਨਜ਼ਰ ਆਉਣਗੇ। ਕੋਹਲੀ ਨੇ ਆਖਰੀ ਵਾਰ 2016 'ਚ ਨਿਊਜ਼ੀਲੈਂਡ ਖਿਲਾਫ ਵਨਡੇ ਖੇਡਿਆ ਸੀ। ਕੋਹਲੀ ਦੇ ਨਾਲ ਵਨਡੇ ਟੀਮ 'ਚ ਵਾਪਸੀ ਕਰਨ ਵਾਲੇ ਆਰ ਅਸ਼ਵਿਨ ਵੀ 2017 ਤੋਂ ਬਾਅਦ ਇਸ ਫਾਰਮੈਟ 'ਚ ਖੇਡਦੇ ਨਜ਼ਰ ਆਉਣਗੇ।