Hindi English Thursday, 01 May 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿਹਤ/ਪਰਿਵਾਰ

More News

ਪ੍ਰੀਮੈਚਓਰ 790 ਗ੍ਰਾਮ ਵਜਨੀ ਨਵਜਾਤ ਬੱਚੀ ਨੂੰ ਮਿਲੀ ਨਵੀਂ ਜ਼ਿੰਦਗੀ

Updated on Tuesday, January 11, 2022 18:35 PM IST

ਮੋਹਾਲੀ, 11 ਜਨਵਰੀ, ਦੇਸ਼ ਕਲਿੱਕ ਬਿਓਰੋ :

ਬਹੁਤ ਪ੍ਰੀਮੈਚਯੌਰ ਅਤੇ ਸਿਰਫ 790 ਗ੍ਰਾਮ ਭਾਰਤ ਵਾਲੀ ਨਵਜਾਤ ਬੱਚੀ ਨੂੰ ਆਈਵੀ ਹਸਪਤਾਲ ਵਿਚ ਪੀਡੀਆਟਿ੍ਕ ਅਤੇ ਆਟੋਲਾਜੀ ਦੇ ਸਲਾਹਕਾਰ ਡਾ. ਅਮਿਤ ਨਾਗਪਾਲ ਵੱਲੋਂ ਸਫਲਤਾਪੂਰਵਕ ਇਲਾਜ ਦੇ ਬਾਅਦ ਨਵੀਂ ਜ਼ਿੰਦਗੀ ਦਿੱਤੀ ਗਈ।

ਆਈਵੀ ਹਸਪਤਾਲ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡਾ. ਅਮਿਤ ਨਾਗਪਾਲ ਨੇ ਦੱਸਿਆ ਕਿ ਬੱਚੇ ਦੀ ਗਰਭਵਤੀ ਮਾਤਾ ਸਵੇਰੇ ਲਗਭਗ ਤਿੰਨ ਵਜੇ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਆਈਵੀ ਹਸਪਤਾਲ ਦੇ ਐਮਰਜੰਸੀ ਵਿਭਾਗ ਵਿਚ ਆਈ ਸੀ। ਮਾਂ ਨੂੰ ਦਾਖਲ ਕੀਤਾ ਗਿਆ ਅਤੇ ਅਗਲੇਰੀ ਜਾਂਚ ਅਤੇ ਇਲਾਜ ਦੇ ਲਈ ਤੁਰੰਤ ਲੇਬਰ ਰੂਮ ਵਿਚ ਟਰਾਂਸਫਰ ਕਰ ਦਿੱਤਾ ਗਿਆ।
ਉਸਦੀ ਜਾਂਚ ਕੀਤੀ ਗਈ ਅਤੇ ਉਸਨੂੰ ਪ੍ਰਸੂਤੀ ਦੇ ਦੂਜੇ ਭਾਗ ਵਿਚ ਪਾਇਆ ਗਿਆ। ਉਸਨੇ ਸਵੇਰੇ 4 ਵਜੇ ਬੱਚੇ ਨੂੰ ਜਨਮ ਦਿੱਤਾ। ਜਨਮ ਦੇ ਸਮੇਂ ਬੱਚੀ ਨੂੰ ਬਰਥ ਐਸਫਿਕਸੀਆ (ਡਿਲੀਵਰੀ ਦੇ ਸਮੇਂ ਆਕਸੀਜਨ ਦੀ ਘਾਟ) ਸੀ ਅਤੇ ਉਹ ਜਨਮ ਦੇ ਤੁਰੰਤ ਬਾਅਦ ਉਹ ਰੋਈ ਵੀ ਨਹੀਂ। ਬੱਚੀ ਨੂੰ ਇਨਟਿਊਬੇਟਡ (ਨਲੀ ਲਗਾਉਣਾ) ਕੀਤਾ ਗਿਆ ਅਤੇ ਬੈਗ ਅਤੇ ਟਿਊਬ ਵੈਂਟੀਲੇਸ਼ਨ ਦੇ ਨਾਲ ਐਨਆਈਸੀਯੂ ਵਿਚ ਟਰਾਂਸਫਰ ਕਰ ਦਿੱਤਾ ਗਿਆ।

ਮਾਤਾ-ਪਿਤਾ ਦੀ ਸਹਿਮਤੀ ਲੈਣ ਅਤੇ ਵੈਂਟੀਲੇਟਰ ਸਪੋਰਟ ਤੇ ਰੱਖਣ ਦੇ ਬਾਅਦ ਬੇਬੀ ਨੂੰ ਐਨਆਈਸੀਯੂ ਵਿਚ ਭਰਤੀ ਕਰਵਾਇਆ ਗਿਆ ਸੀ। ਮਾਤਾ-ਪਿਤਾ ਨੂੰ ਮਾਮਲੇ ਦੀ ਗੰਭੀਰਤਾ ਦੇ ਬਾਰੇ ਵਿਚ ਦੱਸ ਦਿੱਤਾ ਗਿਆ ਸੀ। ਸਾਰੀ ਜਰੂਰੀ ਜਾਂਚ ਭੇਜੀ ਗਈ ਅਤੇ ਆਈ/ਵੀ ਤਰਲ ਪਦਾਰਥ, ਆਈ/ਵੀ ਐਂਟੀਬਾਇਓਟਿਕਸ ਅਤੇ ਹੋਰ ਸਹਾਇਕ ਇਲਾਜ ਦੇ ਨਾਲ ਉਸਦਾ ਇਲਾਜ ਸ਼ੁਰੂ ਕੀਤਾ ਗਿਆ। ਸ਼ੁਰੂਆਤੀ ਜਾਂਚ ਵਿਚ ਸੇਪਟਿਸੀਮੀਆ ਅਤੇ ਛਾਤੀ ਦੇ ਐਕਸ-ਰੇ ਨਾਲ ਰੇਸਪਿਰੇਟਰੀ ਡਿਸਟ੍ਰੈਸ ਸਿੰਡ੍ਰੋਮ ਦਾ ਸੰਕੇਤ ਮਿਲਿਆ, ਜਿਸਦੇ ਲਈ ਫੇਫੜਿਆਂ ਦੀ ਮੈਚਯੋਰਿਟੀ ਦੇ ਲਈ ਇੰਜੈਕਸ਼ਨ ਦਿੱਤਾ ਗਿਆ।
ਡਾ. ਨਾਗਪਾਲ ਨੇ ਕਿਹਾ ਕਿ ਵੈਂਟੀਲੇਟਰ ਸਪੋਰਟ 10 ਦਿਨਾਂ ਤੱਕ ਜਾਰੀ ਰਹੀ, ਫਿਰ ਨਾਨ ਇਨਵੇਸਿਵ ਵੈਂਟੀਲੇਸ਼ਨ (ਐਨਆਈਵੀ) ਕੰਟੀਨਿਊਅਸ ਪਾਜਿਟਿਵ ਏਅਰਵੇ ਪ੍ਰੈਸ਼ਰ (ਸੀਪੀਏਪੀ) ਸਪੋਰਟ ਦਿੱਤੀ ਗਈ।
ਉਨ੍ਹਾਂ ਨੇ ਅੱਗੇ ਕਿਹਾ ਕਿ, ਪਰੇਂਟਰਲ ਨਿਊਟ੍ਰੀਸ਼ਨ 1 ਦਿਨ ਤੋਂ ਸ਼ੁਰੂ ਕੀਤਾ ਗਿਆ ਸੀ। ਫੀਡ ਨੂੰ ਨਿਊਨਤਮ ਇੰਟਰਲ ਫੀਡਿੰਗ ਦੇ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਹੌਲੀ ਹੌਲੀ ਇਸਨੂੰ ਜ਼ਿਆਦਾ ਕੀਤਾ ਗਿਆ। ਅਗਲੇ ਕੁਝ ਹਫਤਿਆਂ ਤੱਕ ਐਨਆਈਵੀ ਸੀਪੀਏਪੀ ਸਪੋਰਟ ਜਾਰੀ ਰਿਹਾ। ਬੱਚੇ ਨੂੰ ਪ੍ਰੀਮੈਚਯੋਰਿਟੀ ਨਾਲ ਸਬੰਧਿਤ ਸਮੱਸਿਆ ਸੀ ਜਿਵੇਂ ਕਿ ਸਮੇਂ ਤੋਂ ਪਹਿਲਾਂ ਐਪਨੀਆ, ਐਨੀਮੀਆ, ਹਾਈਪਰਕੈਲਸੀਮੀਆ (ਅਜਿਹੀ ਹਾਲਾਤ ਜਿਸ ਵਿਚ ਖੂਨ ਦੇ ਤਰਤ ਭਾਗ ਵਿਚ ਕੈਲਸ਼ੀਅਮ ਦਾ ਪੱਧਰ ਔਸਤ ਤੋਂ ਘੱਟ ਹੁੰਦਾ ਹੈ) ਅਤੇ ਨੀਓਨੇਟਲ ਸੀਜਰ (ਦੌਰੇ)।
ਨਿਯਮਿਤ ਨਿਗਰਾਨੀ ਕੀਤੀ ਗਈ ਬੱਚੀ ਅਤੇ ਇਲਾਜ ਨੂੰ ਵਧੀਆ ਰਿਸਪਾਂਸ ਕਰ ਰਹੀ ਸੀ। ਨੇਤਰ ਰੋਗ ਮਾਹਿਰ ਦੀ ਸਲਾਹ ਦੇ ਅਨੁਸਾਰ ਨਿਯਮਿਤ ਥੈਰੇਪੀ ਦਿੱਤੀ ਗਈ। ਡਾ. ਨਾਗਪਾਲ ਨੇ ਕਿਹਾ ਕਿ ਹੌਲੀ ਹੌਲੀ ਫੀਡ ਦਾ ਬਿਲਡ-ਅਪ ਹੋ ਰਿਹਾ ਸੀ ਅਤੇ ਬੱਚੇ ਨੂੰ ਟਿਊਬ ਫੀਡਿੰਗ ਨਾਲ ਓਰਲ ਸਪੂਨ ਫੀਡਿੰਗ ਅਤੇ ਫਿਰ ਡਾਇਰੈਕਟ ਬੈ੍ਰਸਟ ਫੀਡਿੰਗ ਵਿਚ ਟਰਾਂਸਫਰ ਕਰ ਦਿੱਤਾ ਗਿਆ।
ਡਿਸਚਾਰਜ ਦੇ ਦੌਰਾਨ, ਬੱਚੀ ਹੋਮੋ ਡਾਯਨਾਮਿਕ ਰੂਪ ਨਾਲ ਸਥਿਰ ਸੀ, ਚੰਗੀ ਤਰ੍ਹਾਂ ਨਾਲ ਫੀਡ ਸਵੀਕਾਰ ਕਰ ਰਹੀ ਸੀ ਅਤੇ ਭਾਰ ਵਧਾ ਰਹੀ ਸੀ। ਡਾ. ਨਾਗਪਾਲ ਨੇ ਦੱਸਿਆ ਕਿ ਬੱਚੀ ਨੂੰ 1.45 ਕਿਲੋਗ੍ਰਾਮ ਭਾਰ ਦੇ ਨਾਲ 35 ਹਫਤਿਆਂ ਦੀ ਗਰਭਕਾਲੀਨ ਉਮਰ ਦੇ ਬਾਅਦ ਛੁੱਟੀ ਦੇ ਦਿੱਤੀ ਗਈ।

ਵੀਡੀਓ

ਹੋਰ
Have something to say? Post your comment
X