ਨਵੀਂ ਦਿੱਲੀ/8 ਜਨਵਰੀ/ਦੇਸ਼ ਕਲਿਕ ਬਿਊਰੋ :
ਯੋਗ ਲੋਕ ਅੱਜ ਸ਼ਨੀਵਾਰ ਸ਼ਾਮ ਨੂੰ,10 ਜਨਵਰੀ ਤੋਂ ਲਈ ਜਾਣ ਵਾਲੀ ਤੀਜੀ ਜਾਂ ਸਾਵਧਾਨੀ ਦੀ ਕਰੋਨਾ ਤੋਂ ਬਚਾਅ ਲਈ ਖੁਰਾਕ ਵਾਸਤੇ ਆਨਲਾਈਨ ਅਪੁਆਇੰਟਮੈਂਟ ਬੁੱਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਟੀਕਾਕਰਨ ਕੇਂਦਰ 'ਤੇ ਜਾ ਕੇ ਔਫਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾ ਸਕਦੀ ਹੈ। ਦੇਸ਼ ਵਿੱਚ ਇਹ ਸਾਵਧਾਨੀ ਵਜੋਂ ਲਈਆਂ ਜਾਣ ਵਾਲੀਆਂ ਖੁਰਾਕਾਂ ਤਿੰਨ ਤਰਜੀਹੀ ਸਮੂਹਾਂ - ਸਿਹਤ ਕਰਮਚਾਰੀ, ਫਰੰਟਲਾਈਨ ਕਰਮਚਾਰੀ ਅਤੇ 60 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾਣੀਆਂ ਹਨ। ਪੀਐਮ ਮੋਦੀ ਨੇ 25 ਦਸੰਬਰ ਨੂੰ ਇਸ ਦਾ ਐਲਾਨ ਕੀਤਾ ਸੀ।
ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਵਧਾਨੀ ਦੀ ਖੁਰਾਕ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਦੇਣ ਦੀ ਮਿਤੀ ਤੋਂ ਨੌਂ ਮਹੀਨੇ (39 ਹਫ਼ਤੇ) ਬਾਅਦ ਹੀ ਲਈ ਜਾ ਸਕਦੀ ਹੈ। ਜਦੋਂ ਵੀ ਸਬੰਧਤ ਵਿਅਕਤੀ ਤੀਜੀ ਖੁਰਾਕ ਲਈ ਯੋਗ ਹੋ ਜਾਂਦਾ ਹੈ, ਕੋਵਿਨ ਉਸਨੂੰ ਇੱਕ ਟੈਕਸਟ ਸੁਨੇਹਾ ਭੇਜੇਗਾ ਜਿਸ ਵਿੱਚ ਉਸਨੂੰ ਸੂਚਿਤ ਕੀਤਾ ਜਾਵੇਗਾ ਕਿ ਉਸਨੂੰ ਤੀਜੀ ਖੁਰਾਕ ਲੈਣ ਦੀ ਲੋੜ ਹੈ।