ਮੋਰਿੰਡਾ, 7 ਜਨਵਰੀ ( ਭਟੋਆ)
ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਲਾਕ ਮੋਰਿੰਡਾ ਵਲੋਂ ਪ੍ਰਧਾਨ ਸੰਦੀਪ ਮਾਵੀ ਦੀ ਅਗਵਾਈ ਹੇਠ ਇਕੱਤਰਤਾ ਕੀਤੀ, ਜਿਸ ਵਿੱਚ ਮਾਣਯੋਗ ਸੁਪਰੀਮ ਕੋਰਟ ਵਲੋਂ 10 ਪ੍ਰਤੀਸ਼ਤ ਈ.ਡਬਲਿਊ.ਐੱਸ. ਕੋਟਾ ਸਮੇਤ ਨੀਟ ਪੀ.ਜੀ. ਵਿੱਚ ਕਾਊਂਸਲਿੰਗ ਸ਼ੁਰੂ ਕਰਨ ਦੇ ਲਏ ਫੈਸਲੇ ’ਤੇ ਖੁਸ਼ੀ ਜਤਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜੀ.ਬੀ. ਸਿੰਘ, ਸਟੇਟ ਕਾਊਂਸਿਲ ਮੈਂਬਰ ਡਾ. ਨਿਰਮਲ ਧੀਮਾਨ ਅਤੇ ਡਾ. ਗੁਰਪ੍ਰੀਤ ਮਾਵੀ ਨੇ ਦੱਸਿਆ ਕਿ ਨੀਟ ਪੀ.ਜੀ. ਵਿੱਚ ਕਾਊਂਸਲਿੰਗ ਲੇਟ ਹੋਣ ਕਾਰਨ ਤਕਰੀਬਨ 50 ਹਜਾਰ ਡਾਕਟਰਾਂ ਦਾ ਭਵਿੱਖ ਇੱਕ ਸਾਲ ਪਿੱਛੇ ਚਲੇ ਜਾਣਾ ਸੀ। ਜਿਸਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਹੜਤਾਲ ਵੀ ਕੀਤੀ ਹੋਈ ਸੀ। ਪ੍ਰੰਤੂ ਸੁਪਰੀਮ ਕੋਰਟ ਦੁਆਰਾ ਲਏ ਫੈਸਲੇ ਦਾ ਉਹ ਸਵਾਗਤ ਕਰਦੇ ਹਨ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ-ਪ੍ਰਧਾਨ ਡਾ. ਜਸਸਿਮਰਨ ਸਿੰਘ, ਸੰਯੁਕਤ ਸਕੱਤਰ ਡਾ. ਰਾਹੁਲ ਕੌੜਾ, ਇੰਦਰਜੀਤ ਕੌਰ ਮਾਵੀ, ਡਾ. ਸਾਕਸ਼ੀ ਮਾਵੀ, ਡਾ. ਹਰਜੋਤ ਸਿੰਘ, ਡਾ. ਜੋਗਿੰਦਰ ਸਿੰਘ ਬਾਵਾ ਅਤੇ ਡਾ. ਰਾਕੇਸ਼ ਬਾਂਸਲ ਹਾਜਰ ਸਨ।