ਮੋਹਾਲੀ:31ਦਸੰਬਰ (ਜਸਵੀਰ ਸਿੰਘ ਗੋਸਲ )ਸਿਹਤ ਵਿਭਾਗ ਦੇ ਮਲਟੀਪਰਪਜ ਹੈਲਥ ਵਰਕਰ ਮੇਲ ਫੀਮੇਲ ਅਤੇ ਹੈਲਥ ਸੁਪਰਵਾਈਜ਼ਰ ਮੇਲ ਫੀਮੇਲ ਲਾਗਾਤਾਰ 20ਦਸੰਬਰ ਤੋ ਆਪਣੀਆਂ ਮੰਗਾ ਸਬੰਧੀ ਸੰਘਰਸ ਕਰ ਰਾਹੇ ਹਨ ਇਸ ਸਬੰਧੀ 21ਦਸੰਬਰ ਨੁੰ ਖਰੜ ਵਿਖੇ ਮਹਾਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੱਕ ਮਾਰਚ ਕਰਨ ਉਪਰੰਤ 23ਦਸੰਬਰ ਨੁੰ ਮੁੱਖ ਮੰਤਰੀ ਦਫਤਰ ਵਿੱਚ ਪੈਨਲ ਮੀਟਿੰਗ ਹੋਈ ਸੀ। ਉਸ ਮੀਟਿੰਗ ਵਿੱਚ ਮੁਲਾਜ਼ਮਾਂ ਦੇ ਕੱਟੇ ਭੱਤੇ ਸਫਰੀ ਭੱਤਾ ,ਐਫ ਟੀ ਏ ਵਰਦੀ ਭੱਤਾ, ਡਾਈਟ ਭੱਤਾ ਤਰੁੰਤ ਬਹਾਲ ਕਰਨ ਤੇ ਸਹਿਮਤੀ ਬਣੀ ਸੀ ।ਇਸੇ ਤਰ੍ਹਾਂ 2016 ਤੋਂ ਬਾਅਦ ਦੇ ਮੁਲਾਜਮਾ ਲਈ ਛੇਵੇ ਤਨਖਾਹ ਕਮਿਸਨ ਲਾਗੂ ਕਰਦੇ ਹੋਏ ਬਣਦੇ ਏਰੀਅਰ, ਏ ਸੀ ਪੀ ਸਕੀਮ 4,9,14 ਸਾਲਾ ਲਾਗੂ ਕਰਨ ਤੇ ਵੀ ਸਹਿਮਤੀ ਬਣੀ ।ਕੰਟਰੇਕਟ ਤੇ ਕੰਮ ਕਰਦੇ ਮੁਲਾਜਮਾ ਨੁੰ ਐਕਟ ਵਿਚ ਪਾ ਕੇ ਰੈਗਲੁਰ ਕਰਨ ਦੀ ਹਾਮੀ ਭਰੀ ਸੀ। ਪਰ ਹੁਣ ਤੱਕ ਇਹ ਮੰਨੀਆਂ ਮੰਗਾਂ ਦੇ ਪੱਤਰ ਜਾਰੀ ਨਹੀ ਹੋਏ। ਚੋਣ ਜਾਬਤੇ ਦੇ ਨੇੜੇ ਹੋਣ ਕਾਰਨ ਮੁਲਾਜ਼ਮਾਂ ਵਿਚ ਵਿਆਪਕ ਡਰ ਅਤੇ ਰੋਸ ਹੈ।
ਇਸ ਸਬੰਧੀ ਜਥੇਬੰਦੀ ਦੇ ਸੁਬਾਈ ਕਨਵੀਨਰਾਂ ਜਸਵੀਰ ਕੋਰ ਮੂਨਕ ,ਗੁਰਪ੍ਰੀਤ ਸਿੰਘ ਮੰਗਵਾਲ, ਗੁਰਦੇਵ ਸਿੰਘ ਢਿੱਲੋਂ,ਕਸ਼ਮੀਰ ਕੌਰ ਨੇ ਕਿਹਾ ਕਿ ਸੰਘਰਸ ਨੂੰ ਤੇਜ਼ ਕਰਦੇ ਹੋਏ 1ਜਨਵਰੀ ਤੋ ਮੁਲਾਜਮ ਸਾਰੀਆਂ ਸਰਕਾਰੀ ਸੰਸਥਾਵਾਂ ਵਿਚ ਅਣਮਿਥੇ ਸਮੇ ਲਈ ਸਵੇਰੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹਰ ਰੋਜ਼ ਭੁੱਖ ਹੜਤਾਲ ਸ਼ੁਰੂ ਕਰਨਗੇ। ਇਸੇ ਦੌਰਾਨ ਜਿਲੇ ਵਿਚ ਪੰਜਾਬ ਸਰਕਾਰ ਦਾ ਕੋਈ ਮੰਤਰੀ/ਐਮ ਐਲ ਏ ਆਉਦਾ ਹੈ ਤਾਂ ਉਸ ਦਾ ਘਿਰਾਉ ਵੀ ਕੀਤਾ ਜਾਵੇਗਾ। ਇਸ ਮੌਕੇ ਤੇ ਤਿ੍ਪਤਾ ਸ਼ਰਮਾ, ਜਗਤਾਰ ਜਜੀਰਾ ,ਲਖਵਿੰਦਰ ਕੌਰ ਜੋਹਲ, ਨਰਿੰਦਰ ਸ਼ਰਮਾ,ਵਿਰਸਾ ਸਿੰਘ ਪੰਨੁੂ ਪ੍ਰਭਜੀਤ ਵੇਰਕਾ ,ਮਨਜੀਤ ਕੋਰ ਫਰੀਦਕੋਟ,ਮਨਜੀਤ ਕੋਰ ਗੁਰਦਾਸਪੁਰ, ਸੁਸਮਾ ਅਰੋੜਾ,ਰਾਜਵਿੰਦਰ ਕੋਰ ਜਲੰਧਰ ,ਅਵਤਾਰ ਗੰਢੂਆਂ,ਜਗਤਾਰ ਸੋਢੀ,ਮਨਦੀਪ ਸਿੰਘ ,ਸੁਖਜੀਤ ਸਿੰਘ ਸੇਖੋਂ,ਹਰਜਿੰਦਰ ਬਰਨਾਲਾ, ਪਰਮਜੀਤ ਕੋਰ ਬਰਨਾਲਾ, ਜਸਵਿੰਦਰ ਪੰਧੇਰ ,ਰਾਜਿੰਦਰ ਮੁਹਾਲੀ ,ਰਣਦੀਪ ਫਤਿਹਗੜ੍ਹ, ਜਗਤਾਰ ਸੋਢੀ ,ਅਮਨਦੀਪ ਧਾਰੜ,ਅੰਗਰੇਜ਼ ਔਲਖ,ਵਿਜੇ ਖੋਖਰ,ਦਲਬੀਰ ਸਿੰਘ ਰੈਣੂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।