ਮੁੱਖ ਮਹਿਮਾਨ ਵਜੋਂ ਵਰਲਡ ਹੈਵੀ ਵੇਟ ਚੈਪਿਅਨ ਗ੍ਰੇਟ ਖਲੀ ਨੇ ਕੀਤੀ ਸ਼ਿਰਕਤ-ਸੈਣੀ
ਮੋਗਾ, 28 ਦਸੰਬਰ (ਮੋਹਿਤ ਕੋਛੜ)
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ 14ਵੀਆਂ ਬੀ.ਬੀ.ਐਸ. ਖੇਡਾਂ ਦੇ ਸਮਾਰੋਹ ਦੀ ਸ਼ੁਰੂਆਤ ਇੱਕ ਧਮਾਕੇਦਾਰ ਅੰਦਾਜ਼ ਵਿੱਚ ਕੀਤੀ ਗਈ। ਇਸ ਵਿਸ਼ੇਸ਼ ਸਮਾਰੋਹ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਵਰਲਡ ਹੈਵੀਵੇਟ ਰੈਸਲਿੰਗ ਚੈਂਪਿਅਨ ‘ਦੀ ਗ੍ਰੇਟ ਖਲੀ’ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਮੰਨੂ ਸਿੰਘ ਜੀ ਨੇ ਵੀ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਮੁਖ ਮਹਿਮਾਨ ਤੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਕ੍ਰਮਵਾਰ ਤਿਰੰਗਾ ਝੰਡਾ, ਬੀ.ਬੀ.ਐਸ. ਸਕੂਲ ਫਲੈਗ ਅਤੇ ਬੀ.ਬੀ.ਐਸ. ਖੇਡਾਂ ਦਾ ਝੰਡਾ ਲਹਿਰਾ ਕੇ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਪਹੁੰਚੇ ਮੁੱਖ ਮਹਿਮਾਨ ‘ਦੀ ਗ੍ਰੇਟ ਖਲੀ’ ਵੱਲੋਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਨੇ ਸਾਰੇ ਆਏ ਹੋਏ ਮਾਪਿਆਂ ਦਾ, ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕਕੀਤਾ ਤੇਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਸਾਰੀਆਂ ਹਾਊਸ ਟੀਮਾਂ ਵੱਲੋਂ ਸਕੂਲ਼ ਕੈਪਟਨ ਸਤਵੀਰ ਸਿੰਘ ਗਿੱਲ, ਗੁਰਨੂਰ ਕੌਰ ਅਤੇ ਅਰਮਾਨ ਕੋਹਲੀ ਅਤੇ ਸਕੂਲ ਬੈਂਡ (ਬੀ.ਬੀ.ਐਸ. ਬੈਂਡ) ਦੀ ਅਗੁਵਾਈ ਹੇਠ ਮਾਰਚ ਪਾਸਟ ਕਰਦਿਆਂ ਤਿੰਨੋ ਝੰਡਿਆਂ ਨੂੰ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਵਿੱਚ ਸਕੂਲ ਦੀ ਐਨ.ਸੀ.ਸੀ. ਕੈਡਿਟਸ ਦੀ ਟੁਕੜੀ ਅਤੇ ਜ਼ੋਨ, ਜ਼ਿਲਾ, ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਸਕੂਲ ਦੀ ਅਗੁਵਾਈ ਕਰ ਚੁੱਕੇ ਖਿਡਾਰੀ ਵੀ ਸ਼ਾਮਿਲ ਹੋਏ। ਇਸ ਦੇ ਨਾਲ ਮੁੱਖ ਮਹਿਮਾਨ ‘ਦੀ ਗ੍ਰੇਟ ਖਲੀ’ ਵੱਲੋਂ ਬੀ.ਬੀ.ਐਸ. ਖੇਡ ਮਸ਼ਾਲ ਜਗਾ ਕੇ ਸਕੂਲ ਕੈਪਟਨ ਨੂੰ ਸੌਂਪੀ ਗਈ। ਉਹਨਾਂ ਵੱਲੋਂ ਇਹ ਮਸ਼ਾਲ ਸਾਰੇ ਹਾਊਸ ਕੈਪਟਨਾਂ ਨੂੰ ਸੌਂਪੀ ਗਈ ਜਿਨ੍ਹਾਂ ਨੇ ਖੇਡ ਮੈਦਾਨ ਦਾ ਚੱਕਰ ਲਗਾਉਂਦਿਆਂ ਇਹ ਬਲਦੀ ਮਸ਼ਾਲ ਗੁਰੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦੇ ਹਵਾਲੇ ਕੀਤੀ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਮੈਡਮ ਤਜਿੰਦਰ ਕੌਰ, ਏ.ਬੀ.ਸੀ ਮੋਂਟੈਸਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੋਨੀਆਂ ਸ਼ਰਮਾ ਤੇ ਮੈਡਮ ਰਾਜਵੰਤ ਕੌਰ ਵੱਲੋਂ ਜੋਤੀ ਪ੍ਰਜਵਲਿਤ ਕੀਤੀ ਗਈ। ਇਸ ਦੇ ਨਾਲ ਹੀ ਬੀ.ਬੀ.ਐਸ. ਬੈਂਡ ਵੱਲੋਂ ਬਹੁਤ ਹੀ ਸੁੰਦਰ ਡਿਸਪਲੇਅ ਪੇਸ਼ ਕੀਤਾ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ‘ਸ਼ਿਵ-ਸਤੁਤੀ’ ਤੇ ਕਲਾਸੀਕਲ ਡਾਂਸ ਰਾਹੀਂ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਜੂਨਿਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਡਿਸਪਲੇਅ ਕੀਤਾ ਗਿਆ। ਆਏ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਸਮਾਗਮ ਦੌਰਾਨ ਆਏ ਹੋਏ ਮੁਖ ਮਹਿਮਾਨ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ ਦਿੱਤਾ ਗਿਆ। ਇਸ ਸਮਾਗਮ ਦੌਰਾਨ ਇੰਟਰਨੈਸ਼ਨਲ ਖਿਡਾਰੀ ਨੂੰ ਵਿਦਿਆਰਥੀਆਂ ਦੇ ਰੁਬਰੂ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਜੋਸ਼ ਪੈਦਾ ਕਰਨਾ ਹੈ। ਤਾਂ ਜੋ ਉਹ ਵੀ ਮੇਹਨਤ ਕਰਕੇ ਮਨਚਾਹੇ ਮੁਕਾਮ ਹਾਸਿਲ ਕਰ ਸਕਣ।