ਨਵੀਂ ਦਿੱਲੀ/27 ਦਸੰਬਰ/ਦੇਸ਼ ਕਲਿਕ ਬਿਊਰੋ:
ਦੇਸ਼ 'ਚ 3 ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਦੇ ਲਈ 1 ਜਨਵਰੀ ਤੋਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਕੋਵਿਨ ਪਲੇਟਫਾਰਮ ਦੇ ਮੁਖੀ ਡਾ.ਆਰ.ਐੱਸ.ਸ਼ਰਮਾ ਨੇ ਕਿਹਾ ਕਿ ਇਸ ਦੇ ਲਈ ਤੁਸੀਂ ਕੋਵਿਨ ਐਪ 'ਤੇ ਰਜਿਸਟਰ ਕਰ ਸਕੋਗੇ।ਡਾ.ਆਰ.ਐਸ.ਸ਼ਰਮਾ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਲਈ 10ਵੀਂ ਜਮਾਤ ਦਾ ਪਛਾਣ ਪੱਤਰ ਵੀ ਸ਼ਨਾਖਤੀ ਸਬੂਤ ਮੰਨਿਆ ਜਾਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਕੁਝ ਵਿਦਿਆਰਥੀਆਂ ਕੋਲ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਹੀਂ ਹੋਵੇਗਾ।ਫਿਲਹਾਲ ਦੇਸ਼ 'ਚ ਸਿਰਫ 15 ਤੋਂ 18 ਸਾਲ ਦੇ ਬੱਚਿਆਂ ਨੂੰ ਹੀ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ।
ਭਾਵੇਂ ਡਰੱਗਜ਼ ਕੰਟਰੋਲਰ ਨੇ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ 'ਤੇ ਐਮਰਜੈਂਸੀ ਵਰਤੋਂ ਲਈ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਸਰਕਾਰ ਨੇ ਸਿਰਫ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।