ਮੋਰਿੰਡਾ, 26 ਦਸੰਬਰ ( ਭਟੋਆ )
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਨਾਜ ਮੰਡੀ ਮੋਰਿੰਡਾ ਵਿਖੇ ਲੜੀਵਾਰ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਤਜ਼ਰਬੇ ਦੇ ਆਧਾਰ ’ਤੇ ਰਜਿਸਟ੍ਰੇਸ਼ਨ ਕਰਨ, ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਵਿੱਚ ਮਾਨਤਾ ਦੇਣ ਅਤੇ ਤਜਰਬਾ ਤੇ ਯੋਗਤਾ ਤੈਅ ਕਰਕੇ ਪਾਰਟ ਟਾਇਮ ਕੋਰਸ ਕਰਵਾ ਕੇ ਪ੍ਰੈਕਟਿਸ ਕਰਨ ਅਧਿਕਾਰ ਦੇਣ ਸਬੰਧੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਪੇਂਡੂ ਡਾਕਟਰਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪੰਜਾਬ ਵਿੱਚ 1 ਲੱਖ ਦੇ ਕਰੀਬ ਪੇਂਡੂ ਡਾਕਟਰ ਹਨ, ਜੋ ਪਿੰਡਾਂ ਵਿੱਚ ਮੁੱਢਲੀਆਂ ਸਹੂਲਤਾਂ ਦੇ ਕੇ ਆਪਣਾ ਰੋਜ਼ਗਾਰ ਚਲਾ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਹੱਲ ਕਰਨ। ਜੇਕਰ ਮਸਲੇ ਹੱਲ ਨਾ ਹੋਏ ਤਾਂ ਉਹ ਭੁੱਖ-ਹੜਤਾਲ ਜਾਰੀ ਰੱਖਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੈਦ ਪ੍ਰਕਾਸ਼ ਜ਼ਿਲ੍ਹਾ ਪ੍ਰਧਾਨ ਰੋਪੜ੍ਹ, ਸੀਤਾ ਰਾਮ ਰਾਣਾ ਚੇਅਰਮੈਨ ਜ਼ਿਲ੍ਹਾ ਰੋਪੜ੍ਹ, ਪਾਲ ਸਿੰਘ ਜ਼ਿਲ੍ਹਾ ਕੈਸ਼ੀਅਰ ਰੋਪੜ੍ਹ, ਸੁਰਜੀਤ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਮੀਤ ਸਿੰਘ ਸਟੇਟ ਬਾਡੀ ਮੈਂਬਰ ਪੰਜਾਬ, ਸੁਭਾਸ਼ ਰਾਣਾ ਪ੍ਰਧਾਨ ਬਲਾਕ ਸ੍ਰੀ ਚਮਕੌਰ ਸਾਹਿਬ, ਰਾਕੇਸ਼ ਕੁਮਾਰ ਬਲਾਕ ਪ੍ਰਧਾਨ ਮੋਰਿੰਡਾ, ਗੁਰਦੀਪ ਸਿੰਘ ਬਲਾਕ ਪ੍ਰਧਾਨ ਰੋਪੜ੍ਹ, ਅਸ਼ੀਸ਼ ਕੈਸ਼ੀਅਰ ਜ਼ਿਲ੍ਹਾ ਮੋਹਾਲੀ, ਰਘਵੀਰ ਸਿੰਘ ਜਨਰਲ ਸਕੱਤਰ ਮੋਹਾਲੀ, ਰਾਜਕੁਮਾਰ ਵਰਕਿੰਗ ਪ੍ਰਧਾਨ ਮੋਹਾਲੀ, ਕੁਲਵੀਰ ਸਿੰਘ ਚੇਅਰਮੈਨ ਮੋਹਾਲੀ, ਮੋਹਿਤ ਕੁਮਾਰ, ਵੀਰ ਦਵਿੰਦਰ ਜਨਰਲ ਸਕੱਤਰ ਰੋਪੜ੍ਹ, ਗੁਪਾਲ ਸਿੰਘ, ਕਪਿਲ ਕੌਸ਼ਿਕ ਕੈਸ਼ੀਅਰ ਰੋਪੜ੍ਹ, ਜਸਵੰਤ ਸਿੰਘ ਕੈਸ਼ੀਅਰ ਬਲਾਕ ਮੋਰਿੰਡਾ, ਨੀਲਮ ਸੁਰੇਸ਼, ਜਗਦੀਸ਼ ਲਾਲ ਉਪ-ਪ੍ਰਧਾਨ ਇੰਡੀਆ, ਧਰਮਿੰਦਰ ਸਿੰਘ ਆਰਗੇਨਾਈਜ਼ਰ ਸੈਕਟਰੀ ਇੰਡੀਆ, ਨਵਦੀਪ ਸਿੰਘ ਮੋਰਿੰਡਾ ਆਦਿ ਮੌਜੂਦ ਸਨ।