ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 9 ਦਸੰਬਰ, 2021: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਲਹਿਰ ਡੈਪੋ ਅਤੇ ਬੱਡੀ ਪ੍ਰੋਗਰਾਮ ਤਹਿਤ ਆਰਟ ਆਫ ਲਿਵਿੰਗ ਦੇ ਸਹਿਯੋਗ ਨਾਲ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਘਾਬਦਾਂ ਵਿਖੇ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਪੰਜ ਦਿਨ ਦਾ ਯੋਗਾ ਅਤੇ ਮੈਡੀਟੇਸਨ ਕੈਂਪ ਲਗਾਇਆ ਗਿਆ।
ਇਸ ਕੈਂਪ ਦੌਰਾਨ ਸਿਵਲ ਸਰਜਨ ਡਾ. ਪਰਮਿੰਦਰ ਕੌਰ, ਡਾ ਸੰਜੇ ਮਾਥੁਰ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਦੀਪਕ ਕਾਂਸਲ ਇੰਚਾਰਜ ਮੁੜ ਵਸੇਬਾ ਕੇਂਦਰ ਘਾਬਦਾਂ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਅਤੇ ਹਾਜ਼ਰੀਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਰੀਜਾਂ ਨੂੰ ਪ੍ਰਾਣਯਾਮ, ਯੋਗ, ਸ਼ੁਦਰਸਨ ਕਿਰਿਆ ਕਰਵਾਈ ਗਈ। ਇਸ ਤੋਂ ਇਲਾਵਾ ਸਮੂਹ ਕਿਰਿਆਵਾਂ, ਸੇਵਾ ਭਾਵਨਾ, ਖੇਡਾਂ ਅਤੇ ਕਾਰਜ ਸਮਰੱਥਾ ਵਧਾਉਣ ਲਈ ਪਦਮ ਸਾਧਨਾ ਕਰਵਾਈ ਗਈ। ਮਰੀਜਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਇਸ ਕੈਂਪ ਨੂੰ ਬਹੁਤ ਲਾਹੇਵੰਦ ਮੰਨਦਿਆਂ ਨਸ਼ਾ ਛੱਡਣ ਲਈ ਅਹਿਦ ਕੀਤਾ।
ਕੈਂਪ ਦੇ ਮਾਸਟਰ ਯੋਗੇਸ਼ ਖੁਰਾਣਾ ਨੇ ਦੱਸਿਆ ਕਿ ਧਿਆਨ ਇੱਕ ਅਭਿਆਸ ਹੈ ਜੋ ਮਾਨਸਿਕ ਤੌਰ ‘ਤੇ ਸਪੱਸਟ ਅਤੇ ਭਾਵਨਾਤਮਕ ਤੌਰ ‘ਤੇ ਸਾਂਤ ਅਤੇ ਸਥਿਰ ਅਵਸਥਾ ਪ੍ਰਾਪਤ ਕਰਨਾ ਹੁੰਦਾ ਹੈ।
ਇਸ ਮੌਕੇ ਡਾ. ਰਵੀ ਗੋਇਲ ਮੈਡੀਕਲ ਅਫ਼ਸਰ, ਮੈਨੇਜਰ ਅਵਤਾਰ ਸਿੰਘ ਗਰੇਵਾਲ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।