ਮੁੰਬਈ, 6 ਦਸੰਬਰ, ਏਜੰਸੀ :
ਭਾਰਤ ਅਤੇ ਨਿਊਜ਼ਲੈਂਡ ਵਿਚਕਾਰ ਵਾਨਖੇੜੇ ਸਟੇਡੀਐਮ ਵਿੱਚ ਖੇਡੇ ਜਾ ਰਹੇ ਸੀਰੀਜ ਦੇ ਆਖਿਰੀ ਟੈਸ ਵਿੱਚ ਚੌਥੇ ਦਿਨ ਬੱਲੇਬਾਜ਼ੀ ਕਰ ਰਹੀ ਨਿਊਜ਼ਲੈਂਡ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ 56.3 ਓਵਰ ਵਿੱਚ 167 ਦੌੜਾਂ ਉਤੇ ਰੋਕ ਦਿੱਤਾ। ਇਸ ਤਰ੍ਹਾਂ ਦੂਜੇ ਅਤੇ ਸੀਰੀਜ ਦੇ ਆਖਿਰੀ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ 372 ਦੌੜਾਂ ਨਾਲ ਜਿੱਤ ਪ੍ਰਾਪਤ ਕਰਕੇ ਸੀਰੀਜ ਉਤੇ ਕਬਜ਼ਾ ਕਰ ਲਿਆ। ਦੂਜੀ ਪਾਰੀ ਵਿੱਚ ਤੀਜੇ ਦਿਨ ਭਾਰਤੀ ਟੀਮ ਨੇ 7 ਵਿਕੇਟ ਗੁਆਕੇ 267 ਦੌੜਾਂ ਉਤੇ ਪਾਰੀ ਖਤਮ ਕੀਤੀ ਸੀ ਅਤੇ ਨਿਊਜ਼ਲੈਂਡ ਦੀ ਟੀਮ ਨੂੰ ਜਿੱਤਣ ਲਈ 540 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ ਸੀ। ਜਵਾਬ ਵਿੱਚ ਨਿਊਜ਼ਲੈਂਡ ਟੀਮ 10 ਵਿਕੇਟ ਗੁਆਕੇ 167 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਦੇ ਗੇਂਦਬਾਜ ਆਰ ਅਸ਼ਵਿਨ ਨੇ 22.3 ਓਵਰ ਵਿੱਚ ਚਾਰ ਵਿਕੇਟ ਲਈ, ਜਯੰਤ ਯਾਦਵ ਨੇ 14 ਓਵਰ ਵਿੱਚ ਚਾਰ ਵਿਕੇਟ ਅਤੇ ਅਕਸ਼ਰ ਪਟੇਲ ਨੇ ਪਾਰੀ ਵਿੱਚ ਇਕ ਵਿਕੇਟ ਲਈ।
(advt53)