ਮੋਹਾਲੀ, 3 ਦਸੰਬਰ, ਦੇਸ਼ ਕਲਿੱਕ ਬਿਓਰੋ ;
ਮੋਹਾਲੀ ਜ਼ਿਲ੍ਹਾ ਦੇ ਕਰਾਸ ਕੰਟਰੀ ਟਰਾਇਲ 5 ਦਸੰਬਰ ਐਤਵਾਰ ਨੂੰ ਸਵੇਰੇ 8 ਵਜੇ ਫੇਜ਼ 8 ਅਥਲੈਟਿਕਸ ਗਰਾਊਂ ਵਿਖੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਮੋਹਾਲੀ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਇਨਾ ਕਰਾਸ ਕੰਟਰੀ ਟਰਾਇਲਾਂ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਉਮਰ ਵਰਗ ਦੇ ਜਿਨਾਂ ਵਿੱਚ ਓਪਨ ਕੈਟਾਗਿਰੀ ਵਿੱਚ ਪੁਰਸ਼ ਅਤੇ ਇਸਤਰੀਆਂ ਦੀ 10 ਕਿਂਮੀਟਰ, ਅੰਡਰ 20 ਲੜਕੇ 8 ਕਿਲੋਮੀਟਰ, ਅੰਡਰ 20 ਲੜਕੀਆਂ 6 ਕਿਲੋਮੀਟਰ, ਅੰਡਰ 18 ਲੜਕੇ 6 ਕਿਲੋਮੀਟਰ, ਅੰਡਰ 18 ਲੜਕੀਆਂ 4 ਕਿਲੋਮੀਟਰ ਇਸੇ ਤਰ੍ਹਾਂ ਅੰਡਰ 16 ਲੜਕੇ ਅਤੇ ਲੜਕੀਆਂ 2 ਕਿਲੋਮੀਟਰ,ਦੀ ਕਰਾਸ ਕੰਟਰੀ ਦੌੜ ਵਿੱਚ ਟਰਾਇਲ ਦੇ ਸਕਦੇ ਹਨ। ਜ਼ਿਲ੍ਹੇ ਤੋਂ ਚੁਣੀ ਹੋਈ ਟੀਮ ਪੰਜਾਬ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ ਜੋ ਕਿ 12 ਦਸੰਬਰ ਨੂੰ ਨਵਾਂ ਸ਼ਹਿਰ ਵਿਖੇ ਹੋ ਰਹੀ ਹੈ, ਮੋਹਾਲੀ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰੇਗੀ।
ਉਨ੍ਹਾਂ ਦੱਸਿਆ ਕਿ ਬਿਨਾਂ ਟਰਾਇਲ ਦਿੱਤੇ ਕਿਸੇ ਵੀ ਅਥਲੀਟ ਨੂੰ ਜ਼ਿਲ੍ਹੇ ਦੀ ਟੀਮ ਵਿੱਚ ਨਹੀਂ ਲਿਆ ਜਾਵੇਗਾ। ਖਿਡਾਰੀਆਂ ਨੂੰ ਹਦਾਇਤ ਹੈ ਕਿ ਉਹ ਆਪਣੀ ਉਮਰ ਸਾਬਤ ਕਰਨ ਲਈ ਆਪਣਾ ਅਧਾਰ ਕਾਰਡ ਆਪਣੇ ਨਾਲ ਲੈ ਕੇ ਆਉਣ ਤਾਂ ਜੋ ਉਹ ਆਪਣੇ ਨਿਰਧਾਰਿਤ ਵਰਗ ਵਿੱਚ ਹੀ ਹਿੱਸਾ ਲੈ ਸਕਣ। ਬਿਨਾਂ ਸਬੂਤ ਤੋਂ ਅਤੇ ਮੋਹਾਲੀ ਜ਼ਿਲ੍ਹੇ ਤੋਂ ਬਾਹਰ ਦੇ ਕਿਸੇ ਵੀ ਅਥਲੀਟ ਨੂੰ ਇਨ੍ਹਾਂ ਟਰਾਇਲ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਹੋਵੇਗੀ।