ਸ਼ਰਾਬ ਸਿਹਤ ਲਈ ਕਿੰਨੀ ਹਾਨੀਕਾਰਕ ਹੈ, ਇਹ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਜ਼ਿਆਦਾ ਸ਼ਰਾਬ ਪੀਣ ਨਾਲ ਲਿਵਰ ਸਿਰੋਸਿਸ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਹੁੰਦੀਆਂ ਹਨ। ਇਸ ਕਾਰਨ ਮੂੰਹ ਦਾ ਕੈਂਸਰ, ਸਤਨ ਕੈਂਸਰ ਅਤੇ ਮਲਾਸ਼ਯ (Rectum) ਹੋਣ ਦਾ ਖਤਰਾ ਵਧਦਾ ਹੈ। ਇਹ ਸਿੱਧੇ ਤੌਰ ਉਤੇ ਦਿਮਾਗ ਤੇ ਪ੍ਰਭਾਵ ਪਾਉਂਦਾ ਹੈ। ਇਸ ਨਾਲ ਕਿਡਨੀਆਂ ਵੀ ਖ਼ਰਾਬ ਹੁੰਦੀਆਂ ਹਨ।
ਸ਼ਰਾਬ ਦੀ ਆਦਤ ਛੁਡਾਉਣਾ : 400 ਗ੍ਰਾਮ ਅਜਵਾਇਨ ਨੂੰ 8 ਕਿਲੋ ਪਾਣੀ ਵਿੱਚ 2 ਦਿਨ ਲਈ ਪਾਣੀ ਵਿੱਚ ਡੁਬੋ ਦੇਵੋ। ਬਾਅਦ ਵਿੱਚ ਧੀਮੀ ਅੱਗ ’ਤੇ ਪਕਾਓ, 2 ਕਿਲੋ ਪਾਣੀ ਰਹਿਣ ਤੇ ਪਾਣੀ ਨੂੰ ਛਾਣ ਕੇ ਬੋਤਲਾਂ ਭਰ ਲਵੋ। ਜਦ ਸ਼ਰਾਬ ਦੀ ਤਲਬ ਲੱਗੇ ਤਾਂ 25 ਗ੍ਰਾਮ ਇਸ ਅਜਵਾਇਨ ਦੇ ਪਾਣੀ ਨੂੰ ਪੀਓ। ਮਹੀਨੇ ਵਿੱਚ ਸ਼ਰਾਬ ਦੀ ਆਦਤ ਛੁੱਟ ਜਾਵੇਗੀ।
ਸ਼ਰਾਬ ਵਿੱਚ ਸੇਬ ਦਾ ਰਸ ਮਿਲਾ ਕੇ ਪਿਲਾਓ, ਸ਼ਰਾਬ ਦੀ ਮਾਤਰਾ ਘੱਟ ਕਰਦੇ, ਸੇਬ ਜੂਸ ਵਧਾਉਂਦੇ ਜਾਵੋ, ਕੁਝ ਦਿਨ ਬਾਅਦ ਸੇਬ ਦੇ ਜੂਸ ਤੇ ਆ ਜਾਵੋਗੇ।
ਸ਼ਰਾਬ ਦਾ ਨਸ਼ਾ ਨਿੰਬੂ ਪਾਣੀ, ਅਰਮੂਦ ਖਾਣ ਅਤੇ ਸਿਰ ਵਿੱਚ ਠੰਡਾ ਪਾਣੀ ਪਾਉਣ ਨਾਲ ਵੀ ਉੱਤਰ ਜਾਂਦਾ ਹੈ।
ਡਾ. ਹਰਸ਼ਿਤਾ ਪੀਐਚ ਡੀ (ਨੇਚਰੋਪੈਥੀ)
(advt53)