ਜੈਪੁਰ: ਭਾਰਤ ਅਤੇ ਨਿਊਜ਼ੀਲੈਂਡ ਕ੍ਰਿਕਟ ਟੀਮ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਇਨਡੋਰ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਦੋਵੇਂ ਟੀਮਾਂ ਦੇ ਕਪਤਾਨ ਸ਼ਾਮ 6:30 ਵਜੇ ਟਾਸ ਲਈ ਮੈਦਾਨ ਵਿੱਚ ਆਉਣਗੇ, ਜਦਕਿ ਮੈਚ ਦਾ ਸਿੱਧਾ ਪ੍ਰਸਾਰਣ ਅੱਧੇ ਘੰਟੇ ਬਾਅਦ ਯਾਨੀ ਸੱਤ ਵਜੇ ਤੋਂ ਹੋਵੇਗਾ। ਅੱਜ ਦੇ ਮੈਚ ਵਿੱਚ ਜਦੋਂ ਭਾਰਤੀ ਟੀਮ ਮੈਦਾਨ ਵਿੱਚ ਉਤਰੇਗੀ ਤਾਂ ਉਸ ਦੇ ਮਨ ਵਿੱਚ ਆਈਸੀਸੀ ਵਿਸ਼ਵ ਕੱਪ 2019 ਅਤੇ ਟੀ-20 ਵਿਸ਼ਵ ਕੱਪ 2021 ਵਿੱਚ ਮਿਲੀ ਹਾਰ ਦਾ ਬਦਲਾ ਲੈਣਾ ਵੀ ਹੋਵੇਗਾ।