ਨਵੀਂ ਦਿੱਲੀ, 14 ਨਵੰਬਰ (ਏਜੰਸੀ) :
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਬਕਾ ਕ੍ਰਿਕਟਰ ਵੀਵੀਐਸ ਲਕਸ਼ਮਣ ਨੂੰ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ (NCA) ਦਾ ਮੁਖੀ ਬਣਾਉਣ ਲਈ ਮਨਾ ਲਿਆ ਹੈ।
ਰਾਹੁਲ ਦ੍ਰਾਵਿੜ ਦੇ ਭਾਰਤੀ ਟੀਮ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਲਕਸ਼ਮਣ ਨੂੰ ਐਨਸੀਏ ਦਾ ਨਵਾਂ ਮੁਖੀ ਨਿਯੁਕਤ ਕੀਤਾ ਜਾ ਸਕਦਾ ਹੈ। ਹਾਲਾਂਕਿ, ਬਾਅਦ ਵਿੱਚ ਇਹ ਕਿਹਾ ਗਿਆ ਕਿ ਸਾਬਕਾ ਬੱਲੇਬਾਜ਼ ਇਸ ਵਿੱਚ ਰੁਚੀ ਨਹੀਂ ਰੱਖਦੇ। ਪਰ ਹੁਣ ਉਹ ਬੀਸੀਸੀਆਈ ਅਧਿਕਾਰੀਆਂ ਦੀ ਦੁਬਈ ਵਿੱਚ ਹੋਈ ਮੀਟਿੰਗ ਤੋਂ ਬਾਅਦ ਅਹੁਦਾ ਸੰਭਾਲਣ ਲਈ ਤਿਆਰ ਹਨ।
ਸੂਤਰਾਂ ਨੇ ਕਿਹਾ, "ਕੁਝ ਮੁੱਦੇ ਸਨ ਅਤੇ ਇਸ ਨੂੰ ਸੁਲਝਾਅ ਲਿਆ ਗਿਆ ਹੈ। ਬੋਰਡ ਚਾਹੁੰਦਾ ਸੀ ਕਿ ਉਹ ਜ਼ਿੰਮੇਵਾਰੀ ਲਵੇ ਅਤੇ ਉਹ ਦ੍ਰਾਵਿੜ ਦੀ ਥਾਂ 'ਤੇ ਆਉਣ ਲਈ ਸਹੀ ਵਿਅਕਤੀ ਹੈ।"
ਇਹ ਵੀ ਪਤਾ ਲੱਗਾ ਹੈ ਕਿ ਲਕਸ਼ਮਣ ਨੇ ਵੀ NCA ਲਈ ਮੁਨਾਫ਼ੇ ਵਾਲਾ ਕੁਮੈਂਟਰੀ ਕਰੀਅਰ ਛੱਡਣ ਲਈ ਹਾਮੀ ਭਰ ਦਿੱਤੀ ਹੈ।
"ਲਕਸ਼ਮਣ ਇਸ ਸਮੇਂ ਆਈਪੀਐਲ ਟੀਮ ਸਨਰਾਈਜ਼ਰਸ ਹੈਦਰਾਬਾਦ ਦੇ ਮੈਂਟਰ ਹਨ, ਇਸ ਤੋਂ ਇਲਾਵਾ ਇੱਕ ਕੁਮੈਂਟੇਟਰ ਅਤੇ ਕ੍ਰਿਕਟ ਵਿਸ਼ਲੇਸ਼ਕ ਹਨ। ਅਤੇ ਉਹ ਹੁਣ ਇਹ ਸਭ ਕੁਝ ਐਨਸੀਏ ਲਈ ਛੱਡ ਦੇਣਗੇ।"