ਲੁਧਿਆਣਾ, 9 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬੀ ਲੋਕ ਵਿਰਸਤ ਅਕਾਦਮੀ ਲੁਧਿਆਣਾ (ਪੰਜਾਬ) ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪਹਿਲੀ ਵਾਰ ਉਨ੍ਹਾਂ ਨਾਲ ਸ਼ਹੀਦ ਹੋਏ ਗਦਰ ਪਾਰਟੀ ਦੇ 6 ਹੋਰ ਸ਼ਹੀਦਾਂ ਦੀਆਂ ਫੋਟੋਆਂ ਵਾਲਾ ਪੋਸਟਰ ਜਾਰੀ ਕੀਤਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ 16 ਨਵੰਬਰ ਨੂੰ ਹੈ। ਪੋਸਟਰ ਵਿੱਚ ਸ਼ਹੀਦਾਂ ਦੀਆਂ ਫੋਟੋਆਂ ਲਾ ਕੇ ਲਿਖਿਆ ਹੈ ਕਿ ਜਿੰਨਾਂ ਨੇ 16 ਨਵੰਬਰ 1915 ਨੂੰ ਪਹਿਲੇ ਲਹੌਰ ਸਾਜਿਸ਼ ਕੇਸ ਅਧੀਨ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਸੀ।
ਪੰਜਾਬ ਦੇ ਪ੍ਰਸਿੱਧ ਕਵੀ ਤੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਇਹ ਪੋਸਟਰ ਦੇਸ਼ ਕਲਿੱਕ ਲਈ ਭੇਜਦਿਾਂ ਲਿਖਿਆ ਹੈ ਕਿ ਇਹ ਪਹਿਲੀ ਵਾਰ ਪੋਸਟਰ ਰੂਪ ’ਚ ਸ਼ਹੀਦਾਂ ਦੀਆਂ ਫੋਟੋਆਂ ਛਾਪੀਆਂ ਗਈਆਂ ਹਨ। ਇਸ ਕਰਕੇ ਹਰ ਪੰਜਾਬੀ, ਗਦਰ ਪਾਰਟੀ ਦਾ ਹਮਦਰਦ ਇਸ ਪੋਸਟਰ ਨੂੰ ਵੱਧ ਤੋਂ ਵੱਧ ਪ੍ਰਸਾਰਤ ਕਰੇ।
ਪੋਸਟਰ ਵਿਚਕਾਰ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਵੱਡੀ ਫੋਟੋ ਲਾ ਕੇ ਸ਼ਹੀਦ ਵਿਸ਼ਨੂੰ ਗਣੇਸ ਪਿੰਗਲੇ ਪਿੰਡ ਤਾਲੇ ਗਾਉਂ ਜਿਲ੍ਹਾ ਪੁੰਨੇ, ਮਹਾਰਾਸ਼ਟਰ, ਸ਼ਹੀਦ ਜਗਤ ਸਿੰਘ ਪਿਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਭੱਟੀ ਗੁਰਾਇਆ ਜ਼ਿਲ੍ਹਾ ਸਿਆਲਕੋਟ, ਸ਼ਹੀਦ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ ਜ਼ਿਲ੍ਹਾ ਅੰਮ੍ਰਿਤਸਰ, ਸ਼ਹੀਦ ਸੁਰੈਣ ਸਿੰਘ ਵੱਡਾ ਪਿੰਡ ਗਿੱਲਵਾਲੀ ਜ਼ਿਲ੍ਹਾ ਅੰਮ੍ਰਿਤਸਰ, ਸ਼ਹੀਦ ਸੁਰੈਣ ਸਿੰਘ ਛੋਟਾ ਪਿੰਡ ਗਿੱਲ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਆਦਿ ਹਨ। ਇਹ ਪੋਸਟਰ ਖੁਦ ਗੁਰਭਜਨ ਸਿੰਘ ਗਿੱਲ ਨੇ ਡਿਜ਼ਾਈਨ ਕਰਵਾਇਆ ਹੈ।