Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਾਹਿਤ

More News

ਸੁਖਮਿੰਦਰ ਰਾਮਪੁਰੀ ਨੂੰ ਚੇਤੇ ਕਰਦਿਆਂ - ਬੁੱਧ ਸਿੰਘ ਨੀਲੋਂ

Updated on Saturday, November 06, 2021 13:28 PM IST

 

ਪੰਜਾਬੀ ਦੇ ਚਰਚਿਤ ਕਵੀ ਅਤੇ ਸੁਰੀਲੇ ਗੀਤਕਾਰ ਸੁਖਮਿੰਦਰ ਰਾਮਪੁਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸਾਹਿਤ ਸਭਾ ਰਾਮਪੁਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਉੱਘੇ ਕਾਰਕੁਨ ਅਤੇ ਆਗੂ ਸਨ। ਉਹ ਪਿਛਲੇ ਦਹਾਕੇ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਭਾਵੇਂ ਇੱਕ ਨਾਵਲ ਵੀ ਲਿਖਿਆ, ਪਰ ਉਨ੍ਹਾਂ ਦੀ ਪਛਾਣ ਇੱਕ ਮਧੁਰ ਗੀਤਕਾਰ ਤੇ ਪ੍ਰਤੀਬੱਧ ਕਵੀ ਵਜੋਂ ਸੀ। ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸੁਖਮਿੰਦਰ ਰਾਮਪੁਰੀ ਨੇ ਪੰਜਾਬੀ ਸਾਹਿਤ ਨੂੰ 'ਯੁਗਾਂ ਯੁਗਾਂ ਦੀ ਪੀੜ', 'ਅਸੀਮਤ ਸਫ਼ਰ', 'ਮਿਹਰਬਾਨ ਹੱਥ', 'ਮੈਂ ਨਿਰੀ ਪਤਝੜ ਨਹੀਂ', 'ਧੀਆਂ', 'ਅੱਜ ਤੀਕ', 'ਇਹ ਸਫ਼ਰ ਜਾਰੀ ਰਹੇ', 'ਸਫ਼ਰ ਸਾਡੀ ਬੰਦਗੀ', 'ਤੁਹਾਨੂੰ ਕਿਵੇਂ ਲੱਗਦੀ ਹੈ' ਅਤੇ 'ਪੈਰੋਲ 'ਤੇ ਆਈ ਕਵਿਤਾ' ਆਦਿ ਕਾਵਿ ਸੰਗ੍ਰਹਿ ਦਿੱਤੇ। ਉਨ੍ਹਾਂ ਦਾ ਨਾਵਲ 'ਗੁਲਾਬੀ ਛਾਂ ਵਾਲੀ ਕੁੜੀ' ਪੰਜਾਬੀ ਹਲਕਿਆਂ 'ਚ ਖ਼ਾਸ ਚਰਚਿਤ ਰਿਹਾ। ਕੁੱਝ ਸੰਪਾਦਿਤ ਪੁਸਤਕਾਂ " ਕੂੜ ਨਿਖੁੱਟੇ " , " ਕਿਰਨਾਂ ਦੇ ਰੰਗ ", " ਕਤਰਾ ਕਤਰਾ ਸੋਚ" ਤੇ " ਨਿੱਕੇ ਨਿੱਕੇ ਫੁੱਲ ਨਿੱਕੀ ਵਾਸ਼ਨਾ " ਹਨ।
ਉਹ ਆਪਣੇ ਸਮੇਂ ਦੇ ਉੱਘੇ ਖਿਡਾਰੀ ਵੀ ਸਨ। ਆਪਣੇ ਸਮਰੱਥ ਗੀਤਾਂ ਦੇ ਸਦਕਾ ਉਨ੍ਹਾਂ ਨੇ 19 ਵਾਰ ਕੌਮੀ ਕਵੀ ਦਰਬਾਰ ਵਿੱਚ ਹਾਜ਼ਰੀ ਭਰੀ। ਉਸਨੂੰ ਕੁਦਰਤ ਵੱਲੋਂ ਲਿਖਣ ਤੇ ਗਾਉਣ ਦਾ ਤੋਹਫਾ ਮਿਲਿਆ ਪਰ ਉਹਨਾਂ ਨੇ ਆਪਣੇ ਅਭਿਆਸ ਦੇ ਨਾਲ ਇਸਨੂੰ ਸਦਾ ਹੀ ਤਰਾਸ਼ਿਆ। ਲਿਖਾਰੀ ਸਭਾ ਰਾਮਪੁਰ ਤੇ ਆਲੇ ਦੁਆਲੇ ਦੀਆਂ ਸਾਹਿਤਕ ਸੰਸਥਾਵਾਂ ਨੇ ਉਨ੍ਹਾਂ ਦੀ ਗੀਤਕਾਰੀ ਤੇ ਕਵਿਤਾਵਾਂ ਦਾ ਭਰਵਾਂ ਹੁੰਗਾਰਾ ਭਰਿਆ ।
ਉਨ੍ਹਾਂ ਨੇ ਹਮੇਸ਼ਾ ਹੀ ਦੂਸਰਿਆਂ ਦੀ ਅਗਵਾਈ ਕੀਤੀ । ਲਿਖਣਾ, ਗਾਉਣਾ ਤੇ ਮੁਸਕਾਉਣਾ ਉਨ੍ਹਾਂ ਦੇ ਹਿੱਸੇ ਆਇਆ ।
ਕੁੱਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਦੇ ਤੁਰ ਜਾਣਦਾ ਘਾਟਾ ਪਰਵਾਰ ਨੂੰ ਪੈਂਦਾ ਹੈ। ਜਦ ਕੋਈ ਸਾਹਿਤਕਾਰ ਅਚਾਨਕ ਵਿਛੋੜਾ ਦੇ ਜਾਂਦਾ ਹੈ ਤਾਂ ਉਸਦੇ ਨਾਲ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਦੁੱਖ ਹੁੰਦਾ ਹੈ। ਲੇਖਕ ਦੇ ਨਾਲ ਕਈ ਸਮਾਜ ਦੇ ਸੁਪਨੇ ਮਰ ਜਾਂਦੇ ਹਨ। ਸੁਖਮਿੰਦਰ ਰਾਮਪੁਰੀ ਕੇਵਲ ਸ਼ਾਇਰ ਹੀ ਨਹੀਂ, ਉਹ ਸਿੱਖਿਆ ਸ਼ਾਸਤਰੀ, ਵਾਰਤਕ ਲੇਖਕ , ਨਾਵਲਕਾਰ ਇਕ ਵਧੀਆ ਪ੍ਰਬੰਧਕ ਤੇ ਯਾਰਾਂ ਦਾ ਯਾਰ ਵੀ ਸੀ। ਉਨ੍ਹਾਂ ਭਾਵੇਂ ਪਚਾਸੀ ਰੁੱਤਾਂ ਦਾ ਰੰਗ ਮਾਣਿਆ ਸੀ। ਮਰਨਾ ਸਭ ਨੇ ਹੁੰਦਾ ਹੈ। ਇਸ ਰਸਤੇ ਸਭ ਨੇ ਜਾਣਾ ਹੈ। ਪਰ ਰਾਮਪੁਰੀ ਦੇ ਜਾਣ ਦੇ ਨਾਲ ਯਕੀਨ ਜਿਹਾ ਨਹੀਂ ਆ ਰਿਹਾ। ਉਸਦੇ ਗੂੰਜ ਦੀ ਆਵਾਜ਼ ਅੱਜ ਵੀ ਫਿਜ਼ਾ ਵਿੱਚ ਘੁੰਮਦੀ ਹੈ। ਰਾਮਪੁਰੀ ਨੇ ਇਕ ਸੰਸਥਾ ਦੇ ਵਾਂਗੂੰ ਆਪਣੇ ਪਿੰਡ ਤੇ ਇਲਾਕੇ ਲਈ ਕੰਮ ਕੀਤਾ ਹੈ। ਲਿਖਣਾ ਤੇ ਲਿਖਣ ਲਗਾਉਣਾ। ਪੜ੍ਹਨਾ ਤੇ ਪੜ੍ਹਾਉਣਾ ਇਹ ਉਨ੍ਹਾਂ ਦੇ ਵਿੱਚ ਗੁਣ ਸੀ । ਹਰ ਮਨੁੱਖ ਵਿੱਚ ਗੁਣ ਤੇ ਅੌਗੁਣ ਹੁੰਦੇ ਹਨ। ਪੂਰਨ ਮਨੁੱਖ ਮਰਨ ਤੋਂ ਬਾਅਦ ਹੀ ਪੂਰਾ ਹੁੰਦਾ ਹੈ। ਪਰ ਰਾਮਪੁਰੀ ਗੁਣਾਂ ਦੀ ਗੁਥਲੀ ਸੀ। ਉਹਨਾਂ ਦੇ ਕੀਤੇ ਗਏ ਕੰਮਾਂ ਨੂੰ ਹੁਣ ਜਦ ਯਾਦ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ। ਕਿਸੇ ਕਾਰਜ ਦੀ ਅਗਵਾਈ ਕਰਨੀ ਤੇ ਫੇਰ ਉਸਨੂੰ ਸਿਰੇ ਲਗਾਉਣਾ ਮੁਸ਼ਕਿਲ ਹੁੰਦਾ ਹੈ; ਪਰ ਰਾਮਪੁਰੀ ਨੇ ਹਰ ਮੁਸ਼ਕਿਲ ਕੰਮ ਨੂੰ ਅਸਾਨ ਕੀਤਾ । ਅਸੰਭਵ ਨੂੰ ਸੰਭਵ ਬਣਾਇਆ । ਸਾਡੇ ਇਲਾਕੇ ਨੂੰ ਇਸ ਗੱਲ ਦਾ ਮਾਣ ਹੈ ਕਿ ਰਾਮਪੁਰ ਇਕ ਅਜਿਹਾ ਪਿੰਡ ਸੀ ਜਿਸਨੇ ਕਈ ਸਾਹਿਤਕਾਰ ਪੈਦਾ ਕੀਤੇ। ਇਸ ਪਿੰਡ ਦੇ ਲੇਖਕਾਂ ਦੀ ਸੂਚੀ ਲੰਮੀ ਹੈ। ਪਿੰਗਲ ਤੇ ਅਰੂਜ ਦੇ ਲੇਖਕ ਜੋਗਿੰਦਰ ਸਿੰਘ ,
ਪੰਜਾਬ ਦੀ ਕੋਇਲ ਵਜੋਂ ਜਾਣੇ ਜਾਂਦੇ ਸੁਰਜੀਤ ਰਾਮਪੁਰੀ , ਗੁਰਚਰਨ ਰਾਮਪੁਰੀ ਕਹਾਣੀਕਾਰ ਸੁਰਿੰਦਰ ਰਾਮਪੁਰੀ ,ਹਰਬੰਸ ਰਾਮਪੁਰੀ, ਮਹਿੰਦਰ ਰਾਮਪੁਰੀ , ਮੱਲ ਸਿੰਘ ਰਾਮਪੁਰੀ ਰਾਹੀ ਰਾਮਪੁਰੀ , ਬਲਦੇਵ ਰਾਮਪੁਰੀ, ਹਰਚਰਨ ਮਾਂਗਟ, ਨੌਬੀ ਸੋਹਲ, ਗ਼ਗਨਦੀਪ ਸ਼ਰਮਾ ਆਦਿ ਹਨ। ਪੰਜਾਬੀ ਲਿਖਾਰੀ ਸਭਾ ਰਾਮਪੁਰ ਵੀ ਪੰਜਾਬ ਦੀ ਪਹਿਲਾਂ ਸਾਹਿਤ ਸਭਾ ਹੈ। ਇਸਦਾ ਜਨਮ ੧੯੫੪ ਦੇ ਵਿੱਚ ਹੋਇਆ । ਇਸਦੇ ਮੋਢੀ ਮੈਬਰਾਂ ਦੇ ਵਿੱਚ ਪਿੰਡ ਰਾਮਪੁਰ ਪਰਵਾਰ ਤੋਂ ਇਲਾਵਾ ਇਹ ਇਲਾਕੇ ਦੇ ਸੁਰਜੀਤ ਖ਼ੁਰਸ਼ੀਦੀ , ਕੁਲਵੰਤ ਨੀਲੋਂ, ਸੱਜਣ ਗਰੇਵਾਲ , ਅਜਾਇਬ ਚਿਤਰਕਾਰ , ਹਰਭਜਨ ਮਾਂਗਟ , ਮਹਿੰਦਰ ਕੈਦੀ, ਨਰਿਜਨ ਸਾਥੀ, ਸੰਤੋਖ ਸਿੰਘ ਧੀਰ , ਸੁਖਦੇਵ ਮਾਦਪੁਰੀ, ਜਗਦੀਸ਼ ਨੀਲੋੰ, ਗੁਰਪਾਲ ਲਿੱਟ, ਤੇਲੂ ਰਾਮ ਕੁਹਾੜਾ, ਗੁਰਦਿਆਲ ਦਲਾਲ, ਕ੍ਰਿਸ਼ਨ ਭਨੋਟ, ਮੇਜਰ ਮਾਂਗਟ , ਸੁਖਜੀਤ, ਹਰਬੰਸ ਮਾਛੀਵਾੜਾ, ਗੁਲਜ਼ਾਰ ਮੁਹੰਮਦ ਗੋਰੀਆ, ਸਰੋਦ ਸੁਦੀਪ, ਭੁਪਿੰਦਰ ਮਾਂਗਟ, ਕਮਲਜੀਤ ਨੀਲੋੰ, ਬੁੱਧ ਸਿੰਘ ਨੀਲੋੰ, ਤੇਜਵੰਤ ਮਾਂਗਟ, ਨੀਤੂ ਰਾਮਪੁਰ ਤੇ ਹੋਰ ਬਹੁਤ ਸਾਰੇ ਡਾਕ ਮੈਬਰ ਦਾ ਯੋਗਦਾਨ ਹੈ। ਬਾਅਦ ਦੇ ਵਿੱਚ ਇਸ ਸੰਸਥਾ ਦੇ ਨਾਲ ਹੋਰ ਬਹੁਤ ਸਾਰੇ ਮੈਬਰ ਜੁੜੇ । ਉਨ੍ਹਾਂ ਬਹੁਤ ਨੂੰ ਲਿਖਣ ਵੀ ਲਾਇਆ । ਇਕ ਨਵੇਂ ਕਵੀਆਂ ਦੀ ਕਿਤਾਬ ਵੀ ਛਾਪੀ।
ਸੁਖਮਿੰਦਰ ਰਾਮਪੁਰੀ ਨੇ ਚੜ੍ਹਦੀ ਉਮਰੇ ਹੀ ਇਨ੍ਹਾਂ ਲੇਖਕਾਂ ਦੀ ਸੰਗਤ ਕੀਤੀ ਤੇ ਲਿਖਣਾ ਸ਼ੁਰੂ ਕੀਤਾ । ਕਵਿਤਾਵਾਂ ਲਿਖਦਾ ਸੀ ਤਾਂ ਸੁਰਜੀਤ ਖ਼ੁਰਸ਼ੀਦੀ ਦੀ ਪ੍ਰੇਰਨਾ ਨੇ ਗੀਤਾਂ ਦੇ ਵੱਲ ਤੋਰਿਆ । ਕਵਿਤਾਵਾਂ ਦੇ ਨਾਲ ਨਾਲ ਗੀਤਕਾਰਾਂ ਦੇ ਵਿੱਚ ਆਪਣਾ ਨਿਵੇਕਲਾ ਸਥਾਨ ਬਣਾਇਆ । ਉਨ੍ਹਾਂ ਦੀ ਇਹ ਖਾਸੀਅਤ ਸੀ ਕਿ ਜਦ ਵੀ ਉਹ ਮਿਲਦੇ ਤਾਂ ਹਰ ਇਕ ਨੂੰ ਪੁੱਛਦੇ " ਕੀ ਨਵਾਂ ਲਿਖਿਆ ਤੇ ਪੜ੍ਹਿਆ ਹੈ।"
ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਦੇ ਵਿੱਚ ਹਰ ਰਚਨਾ ਦੇ ਉਪਰ ਬਿਨ੍ਹਾਂ ਲਿਹਾਜ਼ ਸਾਰਥਿਕ ਬਹਿਸ ਹੁੰਦੀ । ਕਿਸੇ ਰਚਨਾ ਨੂੰ ਹੋਰ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਉਸਦੇ ਵਾਰੇ ਸੰਵੇਦਨਸ਼ੀਲ ਸੰਵਾਦ ਹੁੰਦਾ ।
ਹਰ ਵੇਲੇ ਮੁਸਕਰਾਉਦੇ ਰਹਿਣਾ ਤੇ ਆਪਣੀ ਖੂਬਸੂਰਤ ਅਵਾਜ਼ ਦਾ ਯਾਦੂ ਦਿਖਾਉਣਾ ਉਹਨਾਂ ਦੇ ਹੀ ਹਿੱਸੇ ਆਇਆ । ਉਨ੍ਹਾਂ ਨੇ ਜਿਥੇ ਸਾਹਿਤਕ ਸੰਸਥਾਵਾਂ ਦੀ ਅਗਵਾਈ ਕੀਤੀ ਉਥੋਂ ਉਨ੍ਹਾਂ ਨੇ ਪਿੰਡ ਦੇ ਸਕੂਲ ਨੂੰ ਉਹਨਾਂ ਸਮਿਆਂ ਦੇ ਵਿੱਚ ਸਮਾਰਟ ਬਣਾਇਆ ਜਦੋਂ ਪੰਜਾਬ ਦੇ ਵਿੱਚ ਕੁੱਝ ਗਿਣਤੀ ਦੇ ਸਕੂਲ ਸਨ। ਉਨ੍ਹਾਂ ਕੁੜੀਆਂ ਨੂੰ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ ਤੇ ਕਈ ਪਿੰਡਾਂ ਦੇ ਸਕੂਲਾਂ ਦੇ ਵਿੱਚ ਪੜ੍ਹਾਇਆ ਵੀ। ਸਖਤ ਮਿਹਨਤ ਤੇ ਕੁੱਝ ਹਾਸਲ ਕਰਨ ਦੀ ਧੁੰਨ ਇਕ ਵੇਰ ਉਨ੍ਹਾਂ ਦੇ ਸਰਟੀਫਿਕੇਟ ਵੀ ਗੁੰਮ ਕਰਵਾਏ। ਸਰਹੰਦ ਰੇਲਵੇ ਸਟੇਸ਼ਨ ਤੇ ਕੋਈ ਗੱਠੜੀ ਚੋਰ ਕਿਸੇ ਦਾ ਸਮਾਨ ਲੈ ਕੇ ਭੱਜ ਗਿਆ ਤੇ ਰਾਮਪੁਰੀ ਉਸਦੇ ਮਗਰ ਦੌੜ ਪਿਆ। ਚੋਰ ਤਾਂ ਫੜਿਆ ਗਿਆ ਪਰ ਗੱਡੀ ਤੁਰ ਜਾਣ ਕਰਕੇ ਉਸਦਾ ਆਪਣਾ ਸਮਾਨ ਗੱਡੀ ਵਿੱਚ ਰਹਿ ਗਿਆ । ਇਸਦਾ ਉਸਨੂੰ ਕਾਫੀ ਨੁਕਸਾਨ ਹੋਇਆ । ਜੀਵਨ ਦੇ ਵਿੱਚ ਸਖਤ ਮਿਹਨਤ ਤੇ ਉਨ੍ਹਾਂ ਦੀ ਪਤਨੀ ਹਰਵਿੰਦਰ ਕੌਰ ਨੇ ਬਹੁਤ ਸਾਥ ਦਿੱਤਾ ।
ਉਨ੍ਹਾਂ ਦੇ ਤੁਰ ਜਾਣ ਦਾ ਸਾਹਿਤਕ ਹਲਕਿਆਂ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸੁਖਮਿੰਦਰ ਰਾਮਪੁਰੀ ਦੀ ਸਮੁੱਚੀ ਕਵਿਤਾ ਲੋਕ ਪੱਖੀ ਹੋਣ ਕਰਕੇ ਸਦਾ ਦੱਬੇ ਕੁੱਚਲੇ ਲੋਕਾਂ ਦੀ ਤਰਜਮਾਨੀ ਕਰਦੀ ਰਹੀ ਹੈ। ਉਸਦੇ ਕਈ ਗੀਤਾਂ ਦੇ ਮੁੱਖੜੇ ਲੋਕ ਮਨ ਦੀ ਵੇਦਨਾ ਹਨ।
" ਇਹਨਾਂ ਜ਼ਖਮਾਂ ਦੀ ਕੀ ਕਹਿਣਾ
ਜਿਹਨਾਂ ਰੋਜ਼ ਹਰੇ ਰਹਿਣਾ !"
##
" ਸਾਨੂੰ ਕੱਲਿਆਂ ਨੂੰ ਛੱਡਕੇ ਨਾ ਜਾ
ਕੱਲਿਆਂ ਕੌਣ ਪੁੱਛਦਾ ?"
ਹੁਣ ਉਹ ਸਾਨੂੰ ਖੁੱਦ ਹੀ ਕੱਲਿਆਂ ਨੂੰ ਛੱਡਕੇ ਤੁਰ ਗਿਆ । ਭਾਵੇਂ ਉਹ ਸਾਡੇ ਕੋਲੋਂ ਸਰੀਰਕ ਤੌਰ ਤੇ ਦੂਰ ਚਲੇ ਗਏ ਹਨ ਪਰ ਉਹਨਾਂ ਦੀਆਂ ਲਿਖਤਾਂ ਤੇ ਆਵਾਜ਼ ਸਦਾ ਰਹੇਗੀ !
####
ਬੁੱਧ ਸਿੰਘ ਨੀਲੋਂ
94643 70823

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

: ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

X