ਦੁਬਈ, 5 ਨਵੰਬਰ (ਏਜੰਸੀ) K.L.Rahul(50) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ 'ਚ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕਾਟਲੈਂਡ ਦੀ ਟੀਮ ਨੇ 17.4 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 85 ਦੌੜਾਂ ਬਣਾਈਆਂ |ਜਵਾਬ 'ਚ ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 6.3 ਓਵਰਾਂ 'ਚ ਦੋ ਵਿਕਟਾਂ ਗੁਆ ਕੇ ਟੀਚਾ ਪੂਰਾ ਕਰ ਲਿਆ। ਭਾਰਤ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਰਾਹੁਲ ਨੇ ਇੱਕ ਵਾਰ ਫਿਰ 30 ਗੇਂਦਾਂ ਵਿੱਚ 70 ਦੌੜਾਂ ਦੀ ਵਧੀਆ ਸਾਂਝੇਦਾਰੀ ਕੀਤੀ।