12 ਦੀ ਹਾਲਤ ਗੰਭੀਰ,ਪ੍ਰਸ਼ਾਸਨ ਮੂਕ ਦਰਸ਼ਕ ਬਣਿਆ
ਰਾਜਪੁਰਾ/5 ਨਵੰਬਰ/ਦੇਸ਼ ਕਲਿਕ ਬਿਊਰੋ:
ਸਥਾਨਕ ਪੁਰਾਣੀ ਮਿਰਚ ਮੰਡੀ ਵਿੱਚ ਪੇਚਸ਼ ਫੈਲ ਗਿਆ ਹੈ ਤੇ ਜਿਸ ਕਰਨ ਮਜ਼ਦੂਰਾਂ ਦੇ 4 ਬੱਚਿਆਂ ਦੀ ਮੌਤ ਹੋ ਗਈ ਹੈ ਤੇ 12 ਬੱਚਿਆਂ ਦੀ ਹਾਲਤ ਗੰਭੀਰ ਹੈ। ਗੰਭੀਰ ਬਿਮਾਰ ਬੱਚੇ ਹਸਪਤਾਲ ਵਿੱਚ ਜੇਰੇ ਇਲਾਜ ਹਨ।ਜਾਣਕਾਰੀ ਅਨੁਸਾਰ ਰਾਜਪੁਰਾ ਦੀ ਢੇਹਾ ਕਲੋਨੀ ‘ਚ ਗੰਦਾ ਪਾਣੀ ਪੀਣਾ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ 12 ਬੱਚੇ ਨਿੱਜੀ ਹਸਪਤਾਲ ਵਿੱਚ ਅਤੇ ਸਿਵਲ ਹਸਪਤਾਲ ਰਾਜਪੁਰਾ ਵਿੱਚ ਜ਼ੇਰੇ ਇਲਾਜ ਹਨ। ਰਾਜਪੁਰਾ ਦੇ ਇਸ ਕਲੋਨੀ ਦੇ ਲੋਕ ਪੀਣ ਵਾਲੇ ਪਾਣੀ ਤੋਂ ਕਾਫ਼ੀ ਪ੍ਰੇਸ਼ਾਨ ਹਨ ਕਿਉਂਕਿ ਪਾਣੀ ਗੰਧਲਾ ਆ ਰਿਹਾ ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪਟਿਆਲਾ ਅਤੇ ਰਾਜਪੁਰਾ ਦਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ।ਇਸ ਕਲੋਨੀ ਦੇ ਮ੍ਰਿਤਕ ਬੱਚਿਆਂ ਵਿੱਚ ਲੜਕੀ ਸਾਕਸ਼ੀ(3), ਲੜਕਾ ਰਮਨਦੀਪ (9 ) ,ਲੜਕੀ ਸਾਨੀਆ(5), ਲੜਕੀ ਚਾਹਤ (13) ਦੀ ਗੰਦਾ ਪਾਣੀ ਪੀਣ ਨਾਲ ਮੌਤ ਹੋ ਗਈ।