ਸ਼ਾਰਜਾਹ, 26 ਅਕਤੂਬਰ, ਏਜੰਸੀ
ਅਫਗਾਨਿਸਤਾਨ ਨੇ ਸੋਮਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਨੇ 4 ਵਿਕਟਾਂ 'ਤੇ 190 ਦੌੜਾਂ ਬਣਾਈਆਂ।
ਜਵਾਬ 'ਚ 191 ਦੌੜਾਂ ਦਾ ਪਿੱਛਾ ਕਰਨ ਉਤਰੀ ਸਟਾਕਲੈਂਡ ਦੀ ਟੀਮ ਸਿਰਫ 60 ਦੌੜਾਂ 'ਤੇ ਆਲ ਆਊਟ ਹੋ ਗਈ। ਅਫਗਾਨਿਸਤਾਨ ਦੀ ਟੀਮ ਨੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ। ਅਫਗਾਨਿਸਤਾਨ ਲਈ ਮੈਚ ਦੇ ਹੀਰੋ ਰਹੇ ਮੁਜੀਬ ਉਰ ਰਹਿਮਾਨ ਨੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਦੇ ਨਾਲ ਹੀ ਰਾਸ਼ਿਦ ਖਾਨ ਨੇ 4 ਵਿਕਟਾਂ ਲਈਆਂ, ਜਦਕਿ ਨਵੀਨ-ਉਲ-ਹੱਕ ਨੇ 1 ਵਿਕਟ ਲਿਆ। ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਸਿਰਫ 10.2 ਓਵਰਾਂ 'ਚ ਹੀ ਸਕਾਟਿਸ਼ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ 4 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਟੀਮ ਲਈ ਨਜੀਬੁੱਲਾ ਜ਼ਦਰਾਨ ਨੇ ਸਭ ਤੋਂ ਵੱਧ 34 ਗੇਂਦਾਂ ਵਿੱਚ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਹਜ਼ਰਤੁੱਲਾ ਜ਼ਜ਼ਈ (44) ਅਤੇ ਰਹਿਮਾਨਉੱਲਾ ਗੁਰਬਾਜ਼ (46) ਨੇ ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਟੀਮ ਦੇ ਸਕੋਰ ਨੂੰ 190 ਦੌੜਾਂ ਤੱਕ ਪਹੁੰਚਾਇਆ। ਸਕਾਟਲੈਂਡ ਲਈ ਗੇਂਦਬਾਜ਼ੀ ਕਰਦੇ ਹੋਏ ਸਫਯਾਨ ਸ਼ਰੀਫ ਨੇ 2 ਵਿਕਟਾਂ ਲਈਆਂ।