ਸੰਗਰੂਰ: 24 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸੰਗਰੂਰ ਜਿਲ੍ਹੇ ਦੇ ਪਿੰਡ ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ।ਇਸੇ ਪਿੰਡ ਦੇ ਇਕੋ ਪਰਿਵਾਰ ’ਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ ਹੇਮ ਰਾਜ ਫੀਲਾ ਦੀ ਡੇਂਗੂ ਦੇ ਕਾਰਨ ਹੋਈ ਮੌਤ ਤੋਂ ਬਾਅਦ ਲੌਂਗੋਵਾਲ ਵਿਖੇ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸਮੁੱਚੇ ਹਾਲਾਤਾਂ ’ਤੇ ਨਜ਼ਰਸਾਨੀ ਲਈ ਅੱਜ ਜ਼ਿਲੇ ਦੇ ਸਿਵਲ ਸਰਜਨ ਡਾ: ਪ੍ਰਮਿੰਦਰ ਕੌਰ ਅਤੇ ਡਾ: ਜਗਮੋਹਨ ਸਰਕਾਰੀ ਹਸਪਤਾਲ ਲੌਂਗੋਵਾਲ ਪੁੱਜੇ ਅਤੇ ਐੱਸ.ਐੱਮ.ਓ. ਲੌਂਗੋਵਾਲ ਤੋਂ ਪੂਰੀ ਜਾਣਕਾਰੀ ਪ੍ਰਾਪਤ ਕੀਤੀ।