ਦੁਬਈ, 15 ਅਕਤੂਬਰ :
ਸਲਾਮੀ ਬੱਲੇਬਾਜ ਆਫ ਡੂ ਪਲੇਸਿਸ (86) ਦੌੜਾਂ ਦੀ ਸ਼ਾਨਦਾਰ ਪਾਰੀ ਦੇ ਬਾਅਦ ਸ਼ਾਰਦੁਲ ਠਾਕੁਰ ਦੀ ਬੇਹਤਰੀਨ ਗੇਂਦਬਾਜ਼ ਦੇ ਦਮ ਉਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੇ ਇੱਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ ਫਾਈਨਲ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ 27 ਦੌੜਾਂ ਨਾਲ ਹਰਾਕੇ ਚੌਥੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਸੀਐਸਕੇ ਨੇ ਟਾਸ ਹਾਰਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੂ ਪਲੇਸਿਸ ਦੇ 59 ਗੇਂਦਾਂ ਉਤੇ ਸੱਤ ਚੌਕੇ ਅਤੇ ਤਿੰਨ ਛਿੱਕੇ ਦੀ ਮਦਦ ਨਾਲ 20 ਓਵਰ ਵਿੱਚ ਤਿੰਨ ਵਿਕੇਟ ਉਤੇ 192 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦੇ ਹੋਏ ਕੇਕੇਆਰ ਦੀ ਟੀਮ 20 ਓਵਰ ਵਿੱਚ ਨੌ ਵਿਕਟ ਉਤੇ 165 ਦੌੜਾਂ ਹੀ ਬਣਾ ਸਕੀ।
(advt53)
ਕੇਕੇਆਰ ਵੱਲੋਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 43 ਗੇਂਦਾਂ ਉਤੇ ਛੇ ਚੌਕੇ ਦੀ ਮਦਦ ਨਾਲ 51 ਦੌੜਾਂ ਉਤੇ ਵੇਂਕਟੇਸ਼ ਅਪਾਇਰ ਨੇ 32 ਗੇਂਦਾਂ ਉਤੇ 5 ਚੌਕੇ ਅਤੇ ਤਿੰਨ ਛਿੱਕਿਆਂ ਨਾਲ 50 ਦੌੜਾਂ ਬਣਾਈਆਂ। ਸੀਐਸਕੇ ਵੱਲੋਂ ਸ਼ਾਰਦੁਲ ਤੋਂ ਇਲਾਵਾ ਰਵਿੰਦਰ ਜਡੇਜਾ ਅਤੇ ਜੋਸ਼ ਹੇਜਲਵੁਡ ਨੇ ਦੋ-ਦੋ ਵਿਕਟ ਲਈ ਜਦੋਂ ਕਿ ਦੀਪਕ ਚਾਹਰ ਅਤੇ ਡਵੇਨ ਬ੍ਰਾਵੋ ਨੂੰ ਇਕ-ਇਕ ਵਿਕਟ ਮਿਲੀ।
(ਏਜੰਸੀ)