ਟੋਰੰਟੋ, 8 ਸਤੰਬਰ 2021 :
ਕੈਨੇਡਾ ਵਿੱਚ ਪੰਜਾਬ ਦੇ ਇਕ 23 ਸਾਲਾ ਨੌਜਵਾਨ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਭਜੋਤ ਸਿੰਘ ਕਟਰੀ ਐਤਵਾਰ ਦੀ ਸਵੇਰ ਨੋਵਾ ਸਕੋਟੀਆ ਦੇ ਨਜ਼ਦੀਕੀ ਸ਼ਹਿਰ ਵਿੱਚ ਆਪਣੀ ਰਿਹਾਇਸ਼ ਦੇ ਨੇੜੇ ਮ੍ਰਿਤਕ ਮਿਲਿਆ।
ਮ੍ਰਿਤਕ ਨੌਜਵਾਨ 2017 ਵਿੱਚ ਭਾਰਤ ਤੋਂ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ। ਆਪਣੀ ਪੜ੍ਹਾਈ ਖਤਮ ਕਰਨ ਦੇ ਬਾਅਦ ਉਹ ਵਰਕ ਵੀਜ਼ਾ ਉਤੇ ਸੀ ਅਤੇ ਆਪਣੀ ਕੈਬ ਚਲਾਉਣ ਦਾ ਕੰਮ ਕਰਦਾ ਸੀ। ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਿਹਾ ਸੀ, ਉਸ ਸਮੇਂ ਉਸਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਚਚੇਰੇ ਭਾਈ ਮਨਿੰਦਰ ਸਿੰਘ ਨੇ ਕਿਹਾ ਕਿ ਉਸਦਾ ਕਤਲ ਨਫਰਤ ਤੋਂ ਪ੍ਰੇਰਿਤ ਸੀ। ਉਨ੍ਹਾਂ ਕਿਹਾ ਕਿ ਪ੍ਰਭਜੋਤ ਨੇ ਭਾਰਤ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਦੋ ਕੰਮ ਕਰ ਰਿਹਾ ਸੀ। ਇਕ ਆਨਲਾਈਨ ਫੰਡ ਰਾਈਜਰ ਨੇ ਲਾਸ਼ ਨੂੰ ਭਾਰਤ ਭੇਜਣ ਲਈ 50 ਹਜ਼ਾਰ ਡਾਲਰ ਤੋਂ ਜ਼ਿਆਦਾ ਪੈਸੇ ਇਕੱਠੇ ਕੀਤੇ ਹਨ।