ਸ਼ਾਹਕੋਟ, 7 ਜੂਨ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਸ਼ਾਹਕੋਟ ਹਲਕੇ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਸ ਦੀ ਪਛਾਣ ਜਸਮੇਰ ਸਿੰਘ ਵਜੋਂ ਹੋਈ ਹੈ। ਜਸਮੇਰ ਸਿੰਘ ਦੇ ਪਿਤਾ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਾਲਸਾ ਹਨ, ਜਿਨ੍ਹਾਂ ਦੀ ਸ਼ਾਹਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੰਗੀ ਪਕੜ ਹੈ।
ਸ਼ਾਹਕੋਟ ਹਲਕੇ ਦੇ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਉਰਫ਼ ਲਾਡੀ ਸ਼ੇਰੋਵਾਲੀਆ ਤੇ ਅਜਮੇਰ ਸਿੰਘ ਦਾ ਪਰਿਵਾਰ ਸਦਮੇ ਵਿੱਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਮੇਰ ਸਿੰਘ ਪਹਾੜੀ ਇਲਾਕੇ ਵਿੱਚ ਏ.ਟੀ.ਵੀ ਰਾਈਡਿੰਗ ਲਈ ਆਪਣੇ ਇੱਕ ਦੋਸਤ ਨਾਲ ਕੈਨੇਡਾ ਗਿਆ ਸੀ, ਜਿੱਥੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।