ਨਵੀਂ ਦਿੱਲੀ: 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਅਮਰੀਕਾ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਔਰਤਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਤਿੰਨੇ ਔਰਤਾਂ ਰੇਖਾਬੇਨ ਪਟੇਲ, ਸੰਗੀਤਾ ਬੇਨ ਪਟੇਲ ਅਤੇ ਮਨੀਸ਼ਾ ਬੇਨ ਪਟੇਲ ਗੁਜਰਾਤ ਦੇ ਜ਼ਿਲ੍ਹਾ ਆਨੰਦ ਦੀ ਰਹਿਣ ਵਾਲੀਆਂ ਹਨ। ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਿੰਨੇ ਔਰਤਾਂ ਦੀ ਮੌਕੇ ਉਤੇ ਮੌਤ ਹੋ ਗਈ। ਖ਼ਬਰਾਂ ਮੁਤਾਬਕ ਐਸਯੂਵੀ ਗੱਡੀ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲੇ ਕਾਊਂਟੀ ਵਿੱਚ ਇਕ ਪੁੱਲ ਤੋਂ ਹੇਠਾਂ ਡਿੱਗ ਗਈ। ਗੀਨਵਿਲੇ ਕਾਉਂਟੀ ਕੋਰੋਨਰ ਦਫ਼ਤਰ ਦੀ ਰਿਪੋਰਟ ਅਨੁਸਾਰ, ਐਸਯੂਵੀ I-85 ਉਤੇ ਉਤਰ ਵੱਲ ਆਉਂਦੇ ਹੋਏ ਸਾਰੀਆਂ ਲੇਨ ਵਿੱਚ ਘੁੰਮ ਗਈ, ਫਿਰ ਰੈਲਿੰਗ ਦੇ ਉਪਰ ਤੋਂ ਪੁਲ ਦੇ ਦੂਜੀ ਦਿਸ਼ਾ ਵਿੱਚ ਦਰਖਤ ਨਾਲ ਟਕਰਾਉਣ ਤੋਂ ਪਹਿਲਾਂ ਘੱਟ ਤੋਂ ਘੱਟ 20 ਫੁੱਟ ਹਵਾਂ ਵਿੱਚ ਉਪਰ ਉਛਲ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਗੱਲ ਸਾਫ ਹੈ ਕਿ ਉਹ ਕਾਰ ਨਿਰਧਾਰਤ ਗਤੀ ਤੋਂ ਉਪਰ ਚਲਾ ਰਹੀਆਂ ਹਨ।