ਟੋਰਾਂਟੋ, 26 ਅਗਸਤ 2021 (ਏਜੰਸੀ)
ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਤਿੰਨ ਪੰਜਾਬੀ ਵਿਅਕਤੀਆਂ ਨੂੰ ਇੱਕ ਨਾਬਾਲਗ ਲੜਕੀ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਵਰਤਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਅੰਮ੍ਰਿਤਪਾਲ ਸਿੰਘ (23), ਹਰਕੁਵਰ ਸਿੰਘ (22) ਅਤੇ ਸੁਖਮਨਪ੍ਰੀਤ ਸਿੰਘ (23) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਚੌਥੇ ਦੋਸ਼ੀ ਦੀ ਭਾਲ ਜਾਰੀ ਹੈ। ਇਹ ਮਾਮਲਾ 21 ਅਗਸਤ ਨੂੰ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਨੂੰ ਫੋਨ ਆਇਆ ਕਿ 18 ਸਾਲ ਤੋਂ ਘੱਟ ਉਮਰ ਦੀ ਔਰਤ ਨੂੰ ਉਸਦੀ ਇੱਛਾ ਦੇ ਵਿਰੁੱਧ ਰੱਖਿਆ ਜਾ ਰਿਹਾ ਹੈ, ਹਮਲਾ ਕੀਤਾ ਗਿਆ ਹੈ ਅਤੇ ਦੇਹ ਵਪਾਰ ਦੇ ਧੰਦੇ ਵਿੱਚ ਤਸਕਰੀ ਕੀਤੀ ਜਾ ਰਹੀ ਹੈ। ਪੀੜਤ ਨੂੰ ਬਚਾਇਆ ਗਿਆ ਅਤੇ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਫਿਰ ਬਰੈਂਪਟਨ ਦੇ ਇੱਕ ਘਰ ਵਿੱਚ ਛਾਪਾ ਮਾਰਿਆ ਅਤੇ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਚੌਥੇ ਸ਼ੱਕੀ ਦੀ ਭਾਲ ਕਰ ਰਹੇ ਹਨ ਜੋ ਕਿ ਦੱਖਣੀ ਏਸ਼ੀਆਈ ਹੈ।
(advt54)