ਵਾਸ਼ਿੰਗਟਨ, 28 ਜੁਲਾਈ, ਦੇਸ਼ ਕਲਿੱਕ ਬਿਊਰੋ :
ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਅਮਰੀਕਾ ਗਏ ਬਰਨਾਲਾ ਦੇ ਨੌਜਵਾਨ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਵਾਸ਼ਿੰਗਟਨ ਦੇ ਕੇਨੇਨਵਿਕ ਵਿੱਚ ਟਰੱਕ ਪਲਟ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕ ਦੀ ਪਹਿਚਾਣ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਾਣਕੀ ਦੇ ਰਹਿਣ ਵਾਲੇ 36 ਸਾਲਾ ਹਰਮਿੰਦਰ ਸਿੰਘ ਵਜੋਂ ਹੋਈ ਹੈ। ਹਰਮਿੰਦਰ ਸਿੰਘ ਜਦੋਂ ਦੱਖਣੀ ਬੇਂਟਨ ਕਾਂਉਟੀ ਦੇ ਇੱਕ ਪੇਂਡੂ ਦੋ ਲਾਈਨ ਦੇ ਹਾਈਵੇਅ ’ਤੇ ਜਦੋਂ ਉਹ ਜਾ ਰਿਹਾ ਸੀ ਤਾਂ ਅਚਾਨਕ ਟਰੱਕ ਪਲਟ ਗਿਆ, ਜਿਸ ਕਾਰਨ ਮੌਕੇ ਉਤੇ ਮੌਤ ਹੋ ਗਈ।