ਅੱਪ ਨੌਰਥ, 24 ਜੂਨ, ਦੇਸ਼ ਕਲਿੱਕ ਬਿਊਰੋ :
ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਬੇਗਨੇ ਦੇਸ਼ ਦੀ ਧਰਤੀ ਉਤੇ ਗਈ ਅੱਜ ਪੰਜਾਬੀ ਲੜਕੀ ਦੀ ਨਿਊਜ਼ਲੈਂਡ ਵਿੱਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਲੜਕੀ ਪਲਵਿੰਦਰ ਕੌਰ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣੀ ਡਿਊਟੀ ਤੋਂ ਘਰ ਵਾਪਸ ਆ ਰਹੀ ਸੀ। ਰਾਤ ਵੇਲੇ ਨਰਸਿੰਗ ਦੀ ਡਿਊਟੀ ਕਰਕੇ ਕਾਰ `ਤੇ ਘਰ ਮੁੜ ਰਹੀ ਸੀ ਤਾਂ ਕਿਸੇ ਨੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਗੰਭੀਰ ਰੂਪ ’ਚ ਜ਼ਖਮੀ ਵਿੱਚ ਲੜਕੀ ਨੂੰ ਹਸਪਤਾਲ ਵਿੱਚ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ। 28 ਸਾਲਾ ਪਰਵਿੰਦਰ 2019 ਵਿੱਚ ਸਟੱਡੀ ਵੀਜ਼ੇ ਉਤੇ ਨਿਊਜ਼ਲੈਂਡ ਗਈ ਸੀ, ਜੋ ਹੁਣ ਉਥੇ ਵਰਕ ਵੀਜ਼ੇ ਉਤੇ ਕੰਮ ਕਰ ਰਹੀ ਸੀ।