ਟੋਰਾਂਟੋ :
ਕੈਨੇਡਾ ਦੇ ਓਂਟਾਰੀਓ ਸੂਬੇ ਦੀ ਕੈਬਨਿਟ ’ਚ ਤਿੰਨ ਹੋਰ ਪੰਜਾਬੀ ਮੂਲ ਦੇ ਤਿੰਨ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਮੋਗਾ ਜ਼ਿਲ੍ਹੇ ਦੇ ਪਰਮ ਗਿੱਲ ਨੂੰ ਨਾਗਰਿਕਤਾ ਤੇ ਬਹੁਸੱਭਿਆਚਾਰਵਾਦ ਦਾ ਵਿਭਾਗ ਦੇ ਮੰਤਰੀ ਬਣਾਇਆ ਗਿਆ। ਨੀਨਾ ਨੂੰ ਛੋਟੇ ਕਾਰੋਬਾਰ ਤੇ ਲਾਲ ਫੀਤਾਸ਼ਾਹੀ ’ਚ ਕਮੀ ਵਿਭਾਗ ’ਚ ਸਹਾਇਕ ਮੰਤਰੀ ਬਣਾਇਆ ਗਿਆ ਹੈ। ਮੰਤਰੀ ਮੰਡਲ ’ਚ ਭਾਰਤੀ-ਕੈਨੇਡਿਆਈ ਪ੍ਰਭਮੀਤ ਸਰਕਾਰੀਆ (30) ਨੂੰ ਤਰੱਕੀ ਦੇ ਕੇ ਖ਼ਜ਼ਾਨਾ ਬੋਰਡ ਦਾ ਮੁਖੀ ਬਣਾਇਆ ਗਿਆ ਹੈ।
ਨੀਨਾ ਟਾਂਗਰੀ ਦਾ ਪਰਿਵਾਰ ਜਲੰਧਰ ਨੇੜੇ ਬਿਲਗਾ ਤੋਂ ਹੈ। ਇਸ ਤੋਂ ਪਹਿਲਾਂ ਉਹ ਆਰਥਿਕ ਵਿਕਾਸ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ ਮਾਮਲਿਆਂ ਦੇ ਮੰਤਰੀ ਦੀ ਪਾਰਲੀਮਾਨੀ ਸਹਾਇਕ ਵਜੋਂ ਸੇਵਾਵਾਂ ਦੇ ਰਹੀ ਸੀ।
ਪਰਮ ਗਿੱਲ (47) ਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਲੋਕ ਉਸ ਨੂੰ ਮੰਤਰੀ ਦਾ ਅਹੁਦਾ ਮਿਲਣ ਤੋਂ ਹੈਰਾਨ ਹਨ। ਗਿੱਲ ਨੇ ਕਿਹਾ ਕਿ ਕਿਸ ਨੇ ਸੋਚਿਆ ਹੋਵੇਗਾ ਕਿ ਉਹ ਮੰਤਰੀ ਬਣ ਸਕਦਾ ਹੈ ਜਿਸ ਦਾ ਪਾਲਣ-ਪੋਸ਼ਣ ਸਿਰਫ਼ ਮਾਂ ਨੇ ਹੀ ਕੀਤਾ ਹੋਵੇ। ਏਜੰਸੀ