ਨਵੀਂ ਦਿੱਲੀ, 4 ਜੁਲਾਈ, ਦੇਸ਼ ਕਲਿਕ ਬਿਊਰੋ :
ਟੀਮ ਇੰਡੀਆ ਦਿੱਲੀ ਏਅਰਪੋਰਟ ਪਹੁੰਚ ਚੁੱਕੀ ਹੈ। ਪ੍ਰਸ਼ੰਸਕ ਆਪਣੇ ਹੀਰੋਆਂ ਦੀ ਇੱਕ ਝਲਕ ਪਾਉਣ ਲਈ ਉੱਥੇ ਮੌਜੂਦ ਸਨ। ਟੀਮ ਦੇ ਸੁਆਗਤ ਲਈ ਸਵੇਰੇ 5 ਵਜੇ ਤੋਂ ਹੀ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਪ੍ਰਸ਼ੰਸਕ ਇਕੱਠੇ ਹੋ ਗਏ ਸਨ। ਦੇਸ਼ 'ਚ ਟੀਮ ਦੇ ਸ਼ਾਨਦਾਰ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਇਹ ਸਵਾਗਤ ਧੋਨੀ ਦੀ ਬ੍ਰਿਗੇਡ ਵਰਗਾ ਹੀ ਹੋਵੇਗਾ ਜਿਸ ਨੇ 17 ਸਾਲ ਪਹਿਲਾਂ ਟੀ-20 ਵਿਸ਼ਵ ਕੱਪ ਜਿੱਤਿਆ ਸੀ।
ਟੀਮ ਇੰਡੀਆ ਏਅਰਪੋਰਟ ਤੋਂ ਪਹਿਲਾਂ ਹੋਟਲ ਜਾਵੇਗੀ। ਇਸ ਤੋਂ ਬਾਅਦ ਖਿਡਾਰੀ ਪ੍ਰਧਾਨ ਮੰਤਰੀ ਨਿਵਾਸ ਪਹੁੰਚਣਗੇ।PM ਮੋਦੀ ਨਾਲ ਨਾਸ਼ਤਾ ਕਰਨਗੇ। ਇਸ ਤੋਂ ਬਾਅਦ ਮੁੰਬਈ ਲਈ ਰਵਾਨਾ ਹੋਣਗੇ। ਇੱਥੇ ਵੀ 2007 'ਚ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਧੋਨੀ ਦੀ ਟੀਮ ਦੀ ਤਰਜ਼ 'ਤੇ ਸ਼ਾਮ 5 ਵਜੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਛੱਤ ਵਾਲੀ ਬੱਸ 'ਚ ਟੀਮ ਦੀ ਜਿੱਤ ਦੀ ਪਰੇਡ ਹੋਵੇਗੀ। ਫਿਰ ਸਨਮਾਨ ਸਮਾਰੋਹ ਵਿੱਚ ਨਕਦ ਇਨਾਮ ਦਿੱਤਾ ਜਾਵੇਗਾ।