ਚੰਡੀਗੜ੍ਹ, 3 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀਆਂ ਜਾਣ ਵਾਲੀਆਂ ਖੇਡ ਨਰਸਰੀਆਂ ਲਈ ਕੋਚਾਂ ਅਤੇ ਸੁਪਰਵਾਈਜ਼ਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਮਹੀਨੇ ਸਰੀਰਕ ਅਤੇ ਹੁਨਰ ਦੇ ਟੈਸਟ ਲਏ ਜਾਣਗੇ। 286 ਅਸਾਮੀਆਂ ਲਈ ਇਹ ਪ੍ਰਕਿਰਿਆ 7 ਜੁਲਾਈ ਤੋਂ 16 ਜੁਲਾਈ ਤੱਕ ਚੱਲੇਗੀ।
ਖੇਡਾਂ ਅਨੁਸਾਰ ਬਿਨੈਕਾਰਾਂ ਨੂੰ ਬੁਲਾਇਆ ਗਿਆ ਹੈ। ਬਿਨੈਕਾਰਾਂ ਨੂੰ ਕੋਈ ਖਾਣ-ਪੀਣ ਦੀ ਚੀਜ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਖੁਦ ਪਾਣੀ ਦੀਆਂ ਬੋਤਲਾਂ ਅਤੇ ਖਾਣ-ਪੀਣ ਦੀਆਂ ਵਸਤੂਆਂ ਕੇਂਦਰ ਵਿੱਚ ਲਿਆਉਣੀਆਂ ਪੈਣਗੀਆਂ। ਇਸ ਦੌਰਾਨ ਵਿਭਾਗ ਵੱਲੋਂ ਕ੍ਰਿਕਟ, ਤਲਵਾਰਬਾਜ਼ੀ, ਜਿਮਨਾਸਟਿਕ, ਕਿੱਕ ਬਾਕਸਿੰਗ, ਰੋਇੰਗ, ਟੇਬਲ ਟੈਨਿਸ, ਤੈਰਾਕੀ, ਵੁਸ਼ੂ, ਜੂਡੋ, ਵੇਟਲਿਫਟਿੰਗ, ਬਾਸਕਟਬਾਲ, ਹਾਕੀ, ਕੁਸ਼ਤੀ, ਹੈਂਡਬਾਲ, ਸਾਈਕਲਿੰਗ, ਲਾਅਨ ਟੈਨਿਸ, ਕਬੱਡੀ ਲਈ ਕੋਚਾਂ ਦੀ ਨਿਯੁਕਤੀ ਕੀਤੀ ਜਾਵੇਗੀ।ਟੈਸਟ ਪ੍ਰਕਿਰਿਆ ਮੁਹਾਲੀ ਦੇ ਸੈਕਟਰ-78 ਸਟੇਡੀਅਮ ਵਿੱਚ ਹੋਵੇਗੀ।
ਪ੍ਰੀਖਿਆ ਦੀ ਪ੍ਰਕਿਰਿਆ ਸਵੇਰੇ 5 ਵਜੇ ਸ਼ੁਰੂ ਹੋਵੇਗੀ। ਹਾਲਾਂਕਿ ਬਿਨੈਕਾਰਾਂ ਨੂੰ ਇੱਕ ਦਿਨ ਪਹਿਲਾਂ ਰਿਪੋਰਟ ਕਰਨੀ ਹੋਵੇਗੀ। ਵਿਭਾਗ ਵੱਲੋਂ ਇੱਕ ਦਿਨ ਵਿੱਚ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।ਰਹਿਣ ਦੀ ਸੁਵਿਧਾ ਉਪਲਬਧ ਨਹੀਂ ਹੋਵੇਗੀ।
ਬਿਨੈਕਾਰ ਨੂੰ ਦੋ ਤਾਜ਼ਾ ਫੋਟੋਆਂ ਲਿਆਉਣੀਆਂ ਹੋਣਗੀਆਂ। ਆਧਾਰ ਕਾਰਡ ਜਾਂ ਪਾਸਪੋਰਟ ਦੀ ਤਸਦੀਕਸ਼ੁਦਾ ਕਾਪੀ ਆਪਣੇ ਕੋਲ ਰੱਖਣੀ ਹੋਵੇਗੀ। ਇਸ ਦੇ ਨਾਲ ਹੀ ਟਰਾਇਲ ਲਈ ਨਵਾਂ ਆਈਕਾਰਡ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟ੍ਰਾਇਲ ਤੋਂ ਪਹਿਲਾਂ ਫਿਟਨੈਸ ਸਰਟੀਫਿਕੇਟ ਵੀ ਜਮ੍ਹਾ ਕਰਨਾ ਹੋਵੇਗਾ।ਇਹ ਸਰਕਾਰੀ ਹਸਪਤਾਲ ਦਾ ਬਣਿਆ ਹੋਣਾ ਚਾਹੀਦਾ ਹੈ।