ਮੋਹਾਲੀ, 29 ਜੂਨ, ਦੇਸ਼ ਕਲਿੱਕ ਬਿਓਰੋ :
ਝੋਨੇ ਦੀ ਸਿੱਧੀ ਬਿਜਾਈ ਤੇ 1500/ ਰੁਪਏ ਵਿੱਤੀ ਸਹਾਇਤਾ ਦੇ ਰਹੀ ਪੰਜਾਬ ਸਰਕਾਰ ਮੁੱਖ ਖੇਤੀਬਾੜੀ ਅਫਸਰ ਐਸ. ਏ. ਐਸ. ਨਗਰ ਡਾ. ਗੁਰਮੇਲ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਦੇ ਖੇਤ ਪਿੰਡ ਪਾਤੜਾਂ, ਤੰਗੌਰੀ, ਮੱਛਲੀ ਕਲਾਂ, ਪਨੂੰਆਂ, ਆਦਿ ਪਿੰਡਾਂ ਵਿਚ ਖੇਤੀਬਾੜੀ ਅਫਸਰ ਡਾ. ਸੁਭਕਰਨ ਸਿੰਘ ਧਾਲੀਵਾਲ, ਖੇਤੀਬਾੜੀ ਵਿਸਥਾਰ ਅਫਸਰ ਡਾ. ਸੁੱਚਾ ਸਿੰਘ ਸਿੱਧੂ ਅਤੇ ਬਲਜੀਤ ਸਿੰਘ ਨਾਲ ਦੌਰਾ ਕੀਤਾ। ਉਹਨਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਿਚ ਸਬ ਤੋਂ ਵਡੀ ਮੁਸ਼ਕਿਲ ਨਦੀਨ ਪ੍ਰਬੰਦਣ ਦੀ ਆਉਂਦੀ ਹੈ| ਇਸ ਨੂੰ ਰੋਕਣ ਲਈ ਵੱਖ ਵੱਖ ਨਦੀਨਨਾਸ਼ਕ ਦੀ ਸਿਫ਼ਾਰਿਸ਼ ਕੀਤੀ ਗਈ ਹੈ ਜਿਵੇ ਕਿ ਝੋਨੇ ਵਿਚ ਮੋਥੈ ਅਤੇ ਚੋੜੇ ਪਤੇ ਵਾਲੇ ਨਦੀਨ ਲਈ ਸਨਰਈਸ 15 WG 50 ਗਰਾਮ ਜਾਂ ਫੇਗਮੇਟ 50DF 16 ਗ੍ਰਾਮ ਜਾਂ ਲੋੰਡੇਕ੍ਸ 60df 40 ਗਰਾਮ ਨੂੰ 150 ਲਿਟਰ ਪਾਣੀ ਵਿਚ ਘੋਲਕੇ ਪ੍ਰਤੀ ਏਕੜ ਸਪਰੇ ਕੀਤੀ ਜਾਵੇ |
ਇਸੇ ਤਰਾਂ ਚੀਨੀ ਘਾਹ, ਕਣਕੀ ਘਾਹ, ਲਈ ਰਾਇਸਟਾਰ 400 ਮਿਲੀ. ਅਤੇ ਸਵਾਂਕ ਲਈ ਨੋਮਨਿਗੋਲ੍ਡ 100 ਮਿਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਵੇ |ਨਦੀਨ ਉਗਣ ਤੋਂ ਬਾਅਦ ਕਿਸਾਨ ਨਦੀਨ ਦਾ ਨਰੀਖਣ ਕਰਨ ਲਈ 2 ਤੋਂ 4 ਪਤੀਆਂ ਵਾਲੀ ਅਵਸਥਾ ਤੇ ਸਪਰੇ ਕੀਤੀ ਜਾਵੇ | ਝੋਨੇ ਦੀ ਸਿੱਧੀ ਬਿਜਾਈ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਤਸਾਹਿਤ ਕੀਤਾ | ਮਾਹਿਰਾਂ ਵਲੋਂ ਦੱਸਿਆ ਕਿ ਬਾਸਮਤੀ ਦੀ ਬਿਜਾਈ ਸਿੱਧੀ ਬਿਜਾਈ ਦੀ ਵਿਧੀ ਨਾਲ ਵੱਧ ਤੋਂ ਵੱਧ ਕੀਤੀ ਜਾਵੇ | ਕਿਉਕਿ ਬਾਸਮਤੀ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ ਅਤੇ ਸਿੱਧੀ ਬਿਜਾਈ ਨਾਲ ਗਲਾ, ਝੰਡਾ ਰੋਗ ਵੀ ਘੱਟ ਹਮਲਾ ਕਰਦਾ ਹੈ| ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਪੰਜਾਬ ਸਰਕਾਰ ਵਲੋਂ 1500/ ਰੁਪਏ ਪ੍ਰੀਤੀ ਏਕੜ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ| ਇਸ ਮੌਕੇ ਕਿਸਾਨ ਕੁਲਦੀਪ ਸਿੰਘ ਪਾਤੜਾਂ, ਮਨਜੀਤ ਸਿੰਘ, ਹਰਬੰਸ ਸਿੰਘ ਆਦਿ ਕਿਸਾਨਾਂ ਵਲੋਂ ਸਿੱਧੀ ਬਿਜਾਈ ਕੀਤੀ ਗਈ।