ਲੁਧਿਆਣਾ, 29 ਜੂਨ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਪੁਲਿਸ ਨੇ 10 ਦਿਨਾਂ ਤੋਂ ਸ਼ਹਿਰ ਵਿੱਚ ਲੁਕੇ ਹੋਏ ਅਪਰਾਧੀ ਨੂੰ ਕਾਬੂ ਕੀਤਾ ਹੈ। ਉਸ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਮਹਾਰਾਸ਼ਟਰ ਦੇ ਮਸ਼ਹੂਰ ਪੱਤਰਕਾਰ ਵਿਨੈ ਪੁਣੇਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਮੁਲਜ਼ਮ ਨੂੰ ਫੜ ਕੇ ਮਹਾਰਾਸ਼ਟਰ ਪੁਲਸ ਦੇ ਹਵਾਲੇ ਕਰ ਦਿੱਤਾ ਹੈ।
ਸੀਆਈਏ-1 ਦੇ ਇੰਚਾਰਜ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਅਪਰਾਧੀ ਨੂੰ ਫੜ ਲਿਆ। ਮੁਲਜ਼ਮ ਦੀ ਪਛਾਣ ਹੇਮੰਤ ਵਾਸੀ ਜ਼ਿਲ੍ਹਾ ਮੈਹਰ, ਮੱਧ ਪ੍ਰਦੇਸ਼ ਵਜੋਂ ਹੋਈ ਹੈ।
ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਹੇਮੰਤ ਨੇ ਆਪਣੀ ਪ੍ਰੇਮਿਕਾ ਸਾਕਸ਼ੀ ਗਰੋਵਰ ਪਤਨੀ ਮੋਹਿਤ ਵਾਸੀ ਮੱਧ ਪ੍ਰਦੇਸ਼ ਨਾਲ ਮਿਲ ਕੇ ਮਹਾਰਾਸ਼ਟਰ ਦੇ ਨਾਗਪੁਰ ਦੇ ਮਸ਼ਹੂਰ ਪੱਤਰਕਾਰ ਵਿਨੈ ਪੁਣੇਕਰ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਕਾਰਨ ਮੁਲਜ਼ਮ ਅਤੇ ਉਸ ਦੀ ਪ੍ਰੇਮਿਕਾ ਖਿਲਾਫ ਮਹਾਰਾਸ਼ਟਰ 'ਚ ਮੁਕੱਦਮਾ ਨੰਬਰ 95/2024 ਦਰਜ ਕੀਤਾ ਗਿਆ ਹੈ।