10 ਜੁਲਾਈ ਨੂੰ ਜ਼ਿਲ੍ਹਾ ਹੈਡਕੁਆਟਰਾਂ ਉਤੇ ਮਨਾਇਆ ਜਾਵੇਗਾ ਮੰਗ ਦਿਵਸ
ਚੰਡੀਗੜ੍ਹ, 28 ਜੂਨ, ਦੇਸ਼ ਕਲਿੱਕ ਬਿਓਰੋ :
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ 23 ਵਿੱਚੋਂ 19 ਅਹੁਦੇਦਾਰ ਸ਼ਾਮਿਲ ਸਨ, ਮੀਟਿੰਗ ਵਿਚਲੇ ਏਜੰਡੇ ਦਾ ਪ੍ਰਪੋਜਲ ਜਥੇਬੰਦੀ ਦੇ ਸੁਬਾਈ ਜਰਨਲ ਸਕੱਤਰ ਸੁਭਾਸ਼ ਰਾਣੀ ਵੱਲੋਂ ਰੱਖਿਆ ਗਿਆ ਅਤੇ ਇਸ ਮੀਟਿੰਗ ਨੂੰ ਵਿਸ਼ੇਸ਼ ਤੌਰ ਉਤੇ ਸੰਬੋਧਨ ਕਰਨ ਲਈ ਆਲ ਇੰਡੀਆ ਫੈਡਰੇਸ਼ਨ ਦੇ ਪ੍ਰਧਾਨ ਊਸ਼ਾ ਰਾਣੀ, ਜਨਰਲ ਸਕੱਤਰ ਕਾਮਰੇਡ ਏ ਆਰ ਸਿੰਧੂ ਅਤੇ ਸੀਟੂ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਚੰਦਰਸ਼ੇਖਰ ਸ਼ਾਮਿਲ ਹੋਏ । ਮੀਟਿੰਗ ਵਿੱਚ ਸੀਟੂ ਵਰਕਿੰਗ ਕਮੇਟੀ ਦੇ ਸਾਥੀ ਕਾਮਰੇਡ ਇੰਦਰਜੀਤ ਮੁਕਤਸਰ ਜੋ ਪਿਛਲੇ ਦਿਨੀ ਸਾਡੇ ਵਿੱਚੋਂ ਵਿਛੜ ਗਏ ਹਨ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾ ਚੰਦਰਸ਼ੇਖਰ ਨੇ ਦੱਸਿਆ ਕਿ ਚਾਰ ਲੇਬਰ ਕੋਡ ਅਤੇ ਤਿੰਨ ਕ੍ਰਿਮੀਨਲ ਕਾਨੂੰਨ ਕਿਵੇਂ ਸਾਨੂੰ ਪ੍ਰਭਾਵਿਤ ਕਰਦੇ ਹਨ ।ਆਮ ਨਾਗਰਿਕ ਦੇ ਅਧਿਕਾਰ ਉਸ ਵਿੱਚ ਖਤਮ ਕਰ ਦਿੱਤੇ ਗਏ ਹਨ ਅਤੇ ਪੁਲਿਸ ਅਧਿਕਾਰ ਵਧਾ ਦਿੱਤੇ ਗਏ ਹਨ। ਹਿੱਟ ਉਤੇ ਰਨ ਕਾਨੂੰਨ ਨੂੰ ਸੋਧ ਦੇ ਨਾਂ ਤੇ ਸਿਰਫ ਛਾਨਣੀ ਲਹਾਉਣ ਵਾਲਾ ਕੰਮ ਹੈ ।ਉਹਨਾਂ ਨੇ ਦੱਸਿਆ ਕਿ ਇਹਨਾਂ ਕਾਨੂੰਨਾਂ ਨੂੰ ਸੰਸਦ ਵਿੱਚ ਬਿਨਾਂ ਬਹਿਸ ਕੀਤੇ ਅਤੇ ਸਟੈਂਡਿੰਗ ਕਮੇਟੀ ਚ ਵਿਚਾਰੇ ਬਿਨਾਂ ਪਾਸ ਕੀਤਾ ਗਿਆ ਹੈ ਅਤੇ ਸੀਟੂ ਪੰਜਾਬ ਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਇਨਾ ਕਾਨੂੰਨਾਂ ਦੀ ਸੋਧ ਸਬੰਧੀ ਮੁੱਢ ਤੋਂ ਕੇਂਦਰ ਨੂੰ ਪੱਤਰ ਲਿਖੇ । ਧੱਕੇ ਨਾਲ ਥੋਪੇ ਕਾਨੂੰਨਾਂ ਦਾ ਸੀਟੂ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ।
ਜਨਰਲ ਸਕੱਤਰ ਏ ਆਰ ਸਿੱਧੂ ਵੱਲੋਂ 10 ਜੁਲਾਈ ਦੇ ਮੰਗ ਦਿਵਸ ਨੂੰ ਜੋਸ਼ੋ ਖਰੋਸ਼ ਨਾਲ ਮਨਾਉਣ ਵਾਸਤੇ ਬਲਾਕ ਪੱਧਰੀ ਮੀਟਿੰਗਾਂ ਕਰਕੇ ਤਿਆਰੀ ਲਈ ਅਪੀਲ ਕੀਤੀ । ਉਹਨਾਂ ਨੇ ਕਿਹਾ ਕਿ 10 ਜੁਲਾਈ ਸਾਡੇ ਲਈ ਵਿਸ਼ੇਸ਼ ਹੈ । ਐਨ ਡੀ ਏ ਸਰਕਾਰ ਦਾ ਪਹਿਲਾ ਬਜਟ ਸੈਸ਼ਨ 24 ਜੁਲਾਈ ਨੂੰ ਹੋਣ ਜਾ ਰਿਹਾ ਹੈ। ਅਤੇ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਭਾਵੇਂ ਉਹ ਪੰਜਾਬ ਦੀ ਸਰਕਾਰ ਹੋਵੇ ਤੇ ਭਾਵੇਂ ਕੇਂਦਰ ਦੀ ਪਰ ਦੋਵਾਂ ਵੱਲੋਂ ਹੀ ਆਪਣੇ ਵਾਅਦਿਆਂ ਉੱਤੇ ਪੂਰਾ ਨਹੀਂ ਉਤਰਿਆ ਗਿਆ। ਜਿਸ ਨੂੰ ਲੈ ਕੇ ਦੇਸ਼ ਭਰ ਦੇ ਸਮੂਹ ਵਰਕਰ ਅਤੇ ਹੈਲਪਰਾ ਵਿੱਚ ਤਿੱਖਾ ਰੋਸ ਹੈ ।
ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਲਗਾਤਾਰ ਡਾਇਰੈਕਟੋਰੇਟ ਵੱਲੋਂ ਮੀਟਿੰਗਾਂ ਦੇ ਕੇ ਟਾਲ ਦੇਣਾ । ਇਹ ਵੀ ਇਸ ਚੀਜ਼ ਦਾ ਸਬੂਤ ਹੈ ਕਿ ਵਿਭਾਗ ਕੰਮ ਤਾਂ ਚਾਹੁੰਦਾ ਹੈ । ਪਰ ਸੁਧਾਰ ਵੱਲ ਆਉਣ ਨੂੰ ਤਿਆਰ ਨਹੀਂ ਹੈ ।ਉਹਨਾਂ ਨੇ ਕਿਹਾ ਕਿ ਪੋਸ਼ਨ ਟਰੈਕ ਐਪ ਲਈ ਅਜੇ ਤੀਕ ਮੋਬਾਇਲ ਜਾਂ ਲੈਪਟਾਪ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ । ਜਦੋਂ ਕਿ ਸਾਰਾ ਹੀ ਕੰਮ ਡਿਜੀਟਲ ਲਿਆ ਜਾ ਰਿਹਾ ਹੈ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਲੈ ਕੇ ਸਰਕਾਰ ਆਪਣੇ ਵਾਅਦੇ ਤੇ ਪੂਰੀ ਨਹੀਂ ਉਤਰ ਰਹੀ। ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਪਲੀਮੈਂਟਰੀ ਨਿਊਟਰੇਸ਼ਨ ਅੱਤ ਦਰਜੇ ਦੀ ਘਟੀਆ ਆ ਰਹੀ ਹੈ ਜਿਸ ਨੂੰ ਲੈ ਕੇ ਆਂਗਣਵਾੜੀ ਵਰਕਰ ਹੈਲਪਰਾ ਵੱਲੋਂ ਵਿਰੋਧ ਵੀ ਕੀਤਾ ਗਿਆ ਪਰ ਸਰਕਾਰ ਵੱਲੋਂ ਇਸ ਪ੍ਰਤੀ ਕੋਈ ਸੰਜੀਦਗੀ ਨਹੀਂ ਵਿਖਾਈ ਜਾ ਰਹੀ ਜਿਸ ਤੋਂ ਸਰਕਾਰ ਦੀ ਆਈਸੀਡੀਐਸ ਪ੍ਰਤੀ ਨੀਤੀ ਅਤੇ ਨੀਅਤ ਸਾਫ ਝਲਕਦੀ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਆਈਸੀਡੀਐਸ ਦੀਆਂ ਸੇਵਾਵਾਂ ਅਤੇ ਬੱਚਿਆਂ ਦਾ ਪੋਸ਼ਣ ਦੋਵੇਂ ਹੀ ਪ੍ਰਭਾਵਿਤ ਹੋ ਰਹੇ ਹਨ ਇਹਨਾਂ ਸਾਰਿਆਂ ਦੇ ਸੁਧਾਰ ਅਤੇ ਆਗਣਵਾੜੀ ਵਰਕਰ ਲਈ ਘੱਟੋ ਘੱਟ ਉਜਰਤ ਦੀ ਮੰਗ ਨੂੰ ਲੈ ਕੇ 10 ਜੁਲਾਈ ਪੂਰੇ ਜੋਸ਼ ਅਤੇ ਖਰੋਸ਼ ਨਾਲ ਜ਼ਿਲਾ ਹੈਡ ਕਵਾਰਟਰਾਂ ਤੇ ਮਨਾਇਆ ਜਾਵੇਗਾ ਅਤੇ ਜਿਸ ਵਿੱਚ ਆਂਗਣਵਾੜੀ ਵਰਕਰ ਹੈਲਪਰਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਹੱਕਾਂ ਲਈ ਵੱਧ ਚੜ ਕੇ ਹਿੱਸਾ ਲੈਣ ਅਤੇ ਸਾਰੇ ਜ਼ਿਲ੍ਹਾ ਆਗੂ ਮੰਗ ਦਿਵਸ ਦੀ ਤਿਆਰੀ ਕਰਾਉਣ। ਉਹਨਾਂ ਨੇ ਕਿਹਾ ਕਿ 17 ਨਵੰਬਰ ਨੂੰ ਲੇਬਰ ਕਮਿਸ਼ਨਰ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗਾਂ ਸਬੰਧੀ ਮੰਗ ਪੱਤਰ ਸਟੇਜ ਤੋਂ ਦਿੱਤਾ ਗਿਆ ਸੀ ਅਤੇ ਜਿਸ ਸਬੰਧੀ ਲੇਬਰ ਕਮਿਸ਼ਨਰ ਵੱਲੋਂ ਬਾਅਦ ਵਿੱਚ ਮੀਟਿੰਗ ਵੀ ਕੀਤੀ ਗਈ ਪਰ ਅਜੇ ਵੀ ਮੰਗਾਂ ਉਥੇ ਦੀਆਂ ਉਥੇ ਹਨ ਇਸ ਵਿੱਚ ਸਕੀਮ ਵਰਕਰ ਲਈ ਗਰੈਜਟੀ ਵੀ ਸ਼ਾਮਿਲ ਹੈ ਦੂਜਾ ਜਥੇਬੰਦੀ ਵੱਲੋਂ ਸਿੱਖਿਆ ਵਿਭਾਗ ਵੱਲੋਂ ਸਫਾਈ ਕਰਮੀਆਂ ਦੇ ਆਗੂਆਂ ਨੂੰ ਮੁਅਤਲ ਕਰਨ ਦੇ ਖਿਲਾਫ ਉਹਨਾਂ ਨਾਲ ਡੱਟ ਕੇ ਖੜਾ ਹੋਣ ਦਾ ਐਲਾਨ ਕੀਤਾ । ਅੱਜ ਦੀ ਮੀਟਿੰਗ ਵਿੱਚ ਜੋਇੰਟ ਸਕੱਤਰ ਗੁਰਦੀਪ ਕੌਰ, ਵਿਤ ਸਕੱਤਰ ਅੰਮ੍ਰਿਤਪਾਲ ਕੌਰ, ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਗੁਰਮੀਤ ਕੌਰ, ਗੁਰਪ੍ਰੀਤ ਕੌਰ, ਅਨੂਪ ਕੌਰ, ਗੁਰਮੇਲ ਕੌਰ, ਬਲਰਾਜ ਕੌਰ, ਤ੍ਰਿਸ਼ਣਜੀਤ ਕੌਰ, ਸਕੱਤਰ ਸੁਰਜੀਤ ਕੌਰ, ਭਿੰਦਰ ਕੌਰ ਗੌਸਲ, ਰਣਜੀਤ ਕੌਰ, ਰਾਜ ਕੌਰ, ਬਲਜੀਤ ਕੌਰ ਨਵਾਂ ਸ਼ਹਿਰ, ਜਸਵਿੰਦਰ ਕੌਰ ਨੀਲੋ, ਨਿਰਲੇਪ ਕੌਰ ਸ਼ਾਮਿਲ ਹੋਏ ।