ਵਾਹਨ ਮਲਬੇ ਹੇਠ ਦਬੇ, 35 ਤੋਂ ਜ਼ਿਆਦਾ ਸੜਕਾਂ ਬੰਦ
ਸ਼ਿਮਲਾ, 28 ਜੂਨ, ਦੇਸ਼ ਕਲਿਕ ਬਿਊਰੋ :
ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਸ਼ਿਮਲਾ ਅਤੇ ਸੋਲਨ ਵਿੱਚ ਤਬਾਹੀ ਮਚਾਈ ਹੈ। ਸੋਲਨ ਦੇ ਕੁਨਿਹਾਰ 'ਚ ਭਾਰੀ ਬਾਰਿਸ਼ ਤੋਂ ਬਾਅਦ ਗੰਭਰ ਪੁਲ ਫਿਰ ਖ਼ਤਰੇ 'ਚ ਹੈ। ਸ਼ਿਮਲਾ ਵਿੱਚ ਭੱਟਾਕੁਫਰ-ਆਈਐਸਬੀਟੀ ਬਾਈਪਾਸ, ਚੁਰਾਟ ਡਰੇਨ ਅਤੇ ਧਾਲੀ ਸੁਰੰਗ ਨੇੜੇ ਇੱਕ ਸਕੂਲ ਨੇੜੇ ਛੇ ਵਾਹਨ ਮਲਬੇ ਦੀ ਲਪੇਟ ਵਿੱਚ ਆ ਗਏ।
ਇਸ ਕਾਰਨ ਵਾਹਨ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਏ। ਸ਼ਿਮਲਾ ਅਤੇ ਸੋਲਨ 'ਚ ਭਾਰੀ ਬਾਰਿਸ਼ ਤੋਂ ਬਾਅਦ 35 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ, ਜਿਨ੍ਹਾਂ ਨੂੰ ਬਹਾਲ ਕਰਨ 'ਚ ਲੋਕ ਨਿਰਮਾਣ ਵਿਭਾਗ ਰੁੱਝਿਆ ਹੋਇਆ ਹੈ। ਕੁਨਿਹਾਰ-ਨਾਲਾਗੜ੍ਹ ਰਾਜ ਮਾਰਗ ਤੋਂ ਇਲਾਵਾ ਇਲਾਕੇ ਦੀਆਂ ਅੱਧੀ ਦਰਜਨ ਪੇਂਡੂ ਸੜਕਾਂ ਵੀ ਭਾਰੀ ਮੀਂਹ ਕਾਰਨ ਬੰਦ ਹੋ ਗਈਆਂ ਹਨ। ਨਾਲੀਆਂ ਵਿੱਚ ਪਾਣੀ ਦੇ ਤੇਜ਼ ਵਹਾਅ ਨਾਲ ਸੜਕਾਂ ’ਤੇ ਕਈ ਥਾਵਾਂ ’ਤੇ ਢਿੱਗਾਂ ਡਿੱਗ ਗਈਆਂ ਅਤੇ ਮਲਬਾ ਡਿੱਗ ਗਿਆ।