ਅੱਜ ਦੇ ਦਿਨ 2007 ‘ਚ ਐਪਲ ਦਾ ਪਹਿਲਾ ਸਮਾਰਟਫੋਨ ਆਈਫੋਨ ਦੇ ਨਾਂ ਨਾਲ ਬਾਜ਼ਾਰ ਵਿੱਚ ਲਾਂਚ ਹੋਇਆ ਸੀ
ਚੰਡੀਗੜ੍ਹ, 28 ਜੂਨ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 28 ਜੂਨ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 28 ਜੂਨ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 2007 ‘ਚ ਐਪਲ ਦਾ ਪਹਿਲਾ ਸਮਾਰਟਫੋਨ ਆਈਫੋਨ ਦੇ ਨਾਂ ਨਾਲ ਬਾਜ਼ਾਰ ਵਿੱਚ ਲਾਂਚ ਹੋਇਆ ਸੀ।
* ਅੱਜ ਦੇ ਦਿਨ 1996 ਵਿੱਚ ਭਾਰਤ ਨੇ ਫਿਲਸਤੀਨ ਦੇ ਨਿਯੰਤਰਣ ਅਧੀਨ ਗਾਜ਼ਾ ਸ਼ਹਿਰ ਵਿੱਚ ਆਪਣਾ ਮਿਸ਼ਨ ਖੋਲ੍ਹਿਆ ਸੀ।
* 1981 ਵਿਚ 28 ਜੂਨ ਨੂੰ ਚੀਨ ਨੇ ਕੈਲਾਸ਼ ਅਤੇ ਮਾਨਸਰੋਵਰ ਲਈ ਰਸਤਾ ਖੋਲ੍ਹਿਆ ਸੀ।
* ਅੱਜ ਦੇ ਦਿਨ 1976 ਵਿੱਚ ਪਹਿਲੀ ਔਰਤ ਨੂੰ ਅਮਰੀਕਾ ਦੀ ਏਅਰ ਫੋਰਸ ਅਕੈਡਮੀ ਵਿੱਚ ਭਰਤੀ ਕੀਤਾ ਗਿਆ ਸੀ।
* ਅੱਜ ਦੇ ਦਿਨ 1926 ਵਿੱਚ ਗੋਟਲੀਬ ਡੈਮਲਰ ਅਤੇ ਕਾਰਲ ਬੈਂਜ਼ ਨੇ ਦੋ ਕੰਪਨੀਆਂ ਦਾ ਰਲੇਵਾਂ ਕੀਤਾ ਅਤੇ ਮਰਸਡੀਜ਼-ਬੈਂਜ਼ ਦੀ ਸ਼ੁਰੂਆਤ ਕੀਤੀ ਸੀ।
* ਵਾਰਸਾ ਦੀ ਸੰਧੀ 'ਤੇ 28 ਜੂਨ 1919 ਨੂੰ ਦਸਤਖਤ ਕੀਤੇ ਗਏ ਸਨ।
* ਅੱਜ ਦੇ ਦਿਨ 1902 ਵਿੱਚ, ਅਮਰੀਕੀ ਸੰਸਦ ਨੇ ਸਪੂਨਰ ਕਾਨੂੰਨ ਪਾਸ ਕੀਤਾ, ਜਿਸ ਨਾਲ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਨੂੰ ਕੋਲੰਬੀਆ ਤੋਂ ਪਨਾਮਾ ਨਹਿਰ ਹਾਸਲ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।
* 1894 ਵਿਚ 28 ਜੂਨ ਨੂੰ ਮਜ਼ਦੂਰ ਦਿਵਸ ਨੂੰ ਅਮਰੀਕਾ ਵਿਚ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਸੀ।
* ਅੱਜ ਦੇ ਦਿਨ 1857 ਵਿੱਚ, ਨਾਨਾ ਸਾਹਿਬ ਨੇ ਬਿਠੂਰ ਵਿੱਚ ਆਪਣੇ ਆਪ ਨੂੰ ਪੇਸ਼ਵਾ ਘੋਸ਼ਿਤ ਕੀਤਾ ਸੀ।
* ਵਿਕਟੋਰੀਆ 28 ਜੂਨ 1838 ਨੂੰ ਇੰਗਲੈਂਡ ਦੀ ਮਹਾਰਾਣੀ ਬਣੀ ਸੀ।
* ਅੱਜ ਦੇ ਦਿਨ 1776 ਵਿਚ ਅਮਰੀਕਾ ਦੀ ਜਿੱਤ ਨਾਲ ਸੁਲੀਵਾਨ ਟਾਪੂ ਯੁੱਧ ਦਾ ਅੰਤ ਹੋਇਆ ਸੀ।
* 1651 ਵਿਚ 28 ਜੂਨ ਨੂੰ ਪੋਲੈਂਡ ਅਤੇ ਯੂਕਰੇਨ ਵਿਚਕਾਰ ਬੇਰੇਸਟੇਨਕੋ ਯੁੱਧ ਸ਼ੁਰੂ ਹੋਇਆ ਸੀ।
* ਅੱਜ ਦੇ ਦਿਨ 1519 ਵਿੱਚ ਚਾਰਲਸ ਪੰਜਵੇਂ ਨੂੰ ਪਵਿੱਤਰ ਰੋਮਨ ਸਾਮਰਾਜ ਦਾ ਸਮਰਾਟ ਚੁਣਿਆ ਗਿਆ ਸੀ।
* ਅੱਜ ਦੇ ਦਿਨ 1976 ਵਿੱਚ ਭਾਰਤ ਦੇ ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਜਨਮ ਹੋਇਆ ਸੀ।
* 28 ਜੂਨ 1940 ਨੂੰ ਬੰਗਲਾਦੇਸ਼ੀ ਅਰਥ ਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦਾ ਜਨਮ ਹੋਇਆ ਸੀ।
* ਅੱਜ ਦੇ ਦਿਨ 1921 ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਦਾ ਜਨਮ ਹੋਇਆ ਸੀ।