ਜਲੰਧਰ, 27 ਜੂਨ, ਦੇਸ਼ ਕਲਿੱਕ ਬਿਓਰੋ :
ਅੱਜ ਬੇ-ਰੁਜਗਾਰ 646 ਪੀ ਟੀ ਆਈ ਅਧਿਆਪਕ ਯੂਨੀਅਨ ਦੀ ਪੈਨਲ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਹੋਈ ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪ੍ਰਮੱਖ ਸਕੱਤਰ ਅਤੇ ਡਿਪਾਰਟਮੈਂਟ ਨਾਲ ਲਗਪਗ 45 ਮਿੰਟ ਲੰਮਾ ਸਮਾਂ ਚੱਲੀ ਮੀਟਿੰਗ ਵਿੱਚ ਯੂਨੀਅਨ ਦੇ ਆਗੂ ਗੁਰਲਾਭ ਭੋਲਾ, ਵਕੀਲ ਫੂਸ ਮੰਡੀ, ਸਿੱਪੀ ਸ਼ਰਮਾ, ਗੁਰਜਿੰਦਰ ਸਿੰਘ, ਮਨਜੀਤ ਸਿੰਘ ਅਤੇ ਕੁਲਦੀਪ ਸਿੰਘ ਜਲੰਧਰ ਸਾਮਿਲ ਸਨ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਡਿਪਾਰਟਮੈਂਟ ਤੋਂ ਭਰਤੀ ਨਾ ਕਰਨ ਦਾ ਕਾਰਨ ਪੁੱਛਣ ਤੇ ਜੋ ਕਾਨੂੰਨੀ ਅੜਚਨ ਸੀ ਮੁੱਖ ਮੰਤਰੀ ਪੰਜਾਬ ਦੇ ਵਾਰਤਾਲਾਪ ਕਰਕੇ ਹੱਲ ਕਰਨ ਲਈ ਸਹਿਮਤੀ ਹੋਈ ਜਿਸ ਸੰਬੰਧਿਤ ਯੂਨੀਅਨ ਦੀ ਦੁਬਾਰਾ ਮੀਟਿੰਗ ਲਈ ਐਡਵੋਕੇਟ ਜਰਨਲ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਜੀ ਇੱਕ ਜੁਲਾਈ ਨੂੰ ਰੱਖੀ ਹੈ ਤਾਂ ਜੋ 646 ਦੀ ਭਰਤੀ ਜਲਦੀ ਤੋਂ ਜਲਦੀ ਹੋ ਸਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਸ ਸਮੇਂ ਖੁੱਦ ਵੀ ਭਾਵੁਕ ਹੋ ਗਏ, ਜਦੋਂ ਯੂਨੀਅਨ ਦੀ ਆਗੂ ਲੜਕੀ ਸਿੱਪੀ ਸ਼ਰਮਾ ਵੱਲੋਂ 13 ਸਾਲਾਂ ਦੇ ਸਤਾਪ ਦੀ ਹੱਡ ਬੀਤੀ ਦੱਸੀ। ਮੁੱਖ ਮੰਤਰੀ ਪੰਜਾਬ ਨੇ ਪੂਰਨ ਵਿਸ਼ਵਾਸ ਦੇ ਕੇ ਕਿਹਾ ਜੋ ਬਾਕੀ ਸਰਕਾਰਾਂ ਕੀਤਾ ਪਰ ਹੁਣ ਤੁਹਾਡੀ ਵਾਰੀ ਹੈ ਕਿਉਂਕਿ ਅਸੀਂ ਖੇਡਾਂ ਦੇ ਖੇਤਰ ਨੂੰ ਉੱਪਰ ਚੁੱਕਣਾ ਹੈ ਸਾਨੂੰ ਪੀ ਟੀ ਆਈ ਅਧਿਆਪਕਾਂ ਦੀ ਲੋੜ ਹੈ ਅੰਤ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਕਿ ਜੇਕਰ ਆਉਣ ਵਾਲੀ ਇੱਕ ਜੁਲਾਈ ਵਾਲੀ ਮੀਟਿੰਗ ਤੋਂ ਅਗਲੀ ਰਣਨੀਤੀ ਦੱਸੀਂ ਜਾਵੇਗੀ।