ਜਲੰਧਰ, 26 ਜੂਨ, ਦੇਸ਼ ਕਲਿਕ ਬਿਊਰੋ :
ਜਲੰਧਰ 'ਚ ਦੋ ਪ੍ਰਵਾਸੀ ਲੜਕੀਆਂ ਨੇ ਇਕ ਨੌਜਵਾਨ ਨੂੰ ਅਸ਼ਲੀਲ ਵੀਡੀਓ ਕਾਲ ਕੀਤੀ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਪਹਿਲਾਂ ਤਾਂ ਪੀੜਤ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਪਰ ਸਮੇਂ ਦੇ ਨਾਲ-ਨਾਲ ਮੁਲਜਮਾਂ ਦੀਆਂ ਮੰਗਾਂ ਵਧਦੀਆਂ ਗਈਆਂ, ਜਿਸ ਨੂੰ ਪੂਰਾ ਕਰਨ ਤੋਂ ਪੀੜਤ ਅਸਮਰਥ ਹੋ ਗਿਆ।
ਇਸ ਤੋਂ ਬਾਅਦ ਲੜਕੀਆਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਧਮਕੀ ਦਾ ਮਾਮਲਾ ਪੁਲਿਸ ਕੋਲ ਪੁੱਜਾ ਤਾਂ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਮੁਲਜ਼ਮ ਅਨੁਸ਼ਕਾ ਅਗਰਵਾਲ ਅਤੇ ਸੁਰੂਚੀ ਪਾਂਡੇ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।