ਮੋਰਿੰਡਾ 25 ਜੂਨ ( ਭਟੋਆ )
ਸਰਕਾਰੀ ਆਈ.ਟੀ.ਆਈ. (ਇ.),ਮੋਰਿੰਡਾ ਵਿਖੇ ਪਲੇਸਮੈਂਟ ਡਰਾਈਵ ਚਲਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਬਲਦੀਸ਼ ਕੌਰ ਨੇ ਦੱਸਿਆ ਕਿ ਇਸ ਡਰਾਈਵ ਵਿੱਚ ਇਲਾਕੇ ਦੀਆਂ ਨਾਮੀ ਕੰਪਨੀਆਂ ਜਿਵੇਂ ਕਿ Swaraj (Tractor & Engine Division), Mahindra, Vardhman, Aerial Telecom, Krishma Beauty Academy, Harshe'z Academy, Shingar Beauty & Makeup Saloon ਨੇ ਭਾਗ ਲਿਆ। ਇਸ ਡਰਾਈਵ ਵਿੱਚ ਕੁੱਲ 118 ਸਿਖਿਆਰਥੀਆਂ ਨੇ ਭਾਗ ਲਿਆ ਅਤੇ ਵੱਖ ਵੱਖ ਕੰਪਨੀਆਂ ਵੱਲੋਂ 80 ਸਿਖਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ ਅਤੇ ਕੰਪਨੀਆਂ ਦਾ ਸਟਾਫ ਹਾਜਰ ਰਿਹਾ।ਸੰਸਥਾ ਦੇ ਸਟਾਫ ਰਵਿੰਦਰਜੀਤ ਸਿੰਘ, ਲਵਜੋਤ ਸਿੰਘ, ਪ੍ਰਭਜੋਤ ਕੌਰ, ਜਸ਼ਨਦੀਪ ਕੌਰ, ਅੰਜੂ ਸ਼ਰਮਾ, ਮਨਜੀਤ ਕੌਰ ਅਤੇ ਅਰੁਣ ਸ਼ਾਮਿਲ ਰਹੇ।