ਚੰਡੀਗੜ੍ਹ 25 ,ਜੂਨ ,ਦੇਸ਼ ਕਲਿੱਕ ਬਿਓਰੋ :
ਓਮ ਬਿਰਲਾ ਐਨ ਡੀ ਏ ਵੱਲੋਂ ਸਪੀਕਰ ਦੇ ਉਮੀਦਵਾਰ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਐਨ ਡੀ ਏ ਦੀ ਮੀਟਿੰਗ ਵਿੱਚੋਂ ਇਹ ਖ਼ਬਰ ਨਿਕਲ ਕੇ ਆ ਰਹੀ ਹੈ ਕਿ ਓਮ ਬਿਰਲਾ ਦੇ ਨਾਂ ‘ਤੇ ਸਹਿਮਤੀ ਬਣ ਗਈ ਹੈ। ਅੱਜ ਸਪੀਕਰ ਦੇ ਆਹੁਦੇ ਲਈਕਾਗਜ ਭਰਨ ਦਾ ਆਖਰੀ ਦਿਨ ਹੈ। ਪਤਾ ਲੱਗਾ ਹੈ ਕਿ ਥੋੜੇ ਸਮੇਂ ‘ਚ ਓਮ ਬਿਰਲਾ ਕਾਗਜ ਦਾਖਲ ਕਰਨਗੇ।
ਉਧਰ ਐਨ ਡੀ ਏ ਵੱਲੋਂ ਰਾਜਨਾਥ ਸਿੰਘ ਨੇ ਫੋਨ ਕਰਕੇ ਵਿਰੋਧੀ ਧਿਰ ਨੂੰ ਸਪੀਕਰ ਲਈ ਸਰਬਸੰਮਤੀ ਨਾਲ ਚੋਣ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਰਾਹੁਲ ਗਾਂਧੀ ਨੇ ਦੱਸਿਆ ਕਿ ਉਹਨਾਂ ਰਾਜਨਾਥ ਸਿੰਘ ਨੂੰ ਪੂਰਾ ਭਰੋਸਾ ਦਿੱਤਾ ਸੀ ਕਿ ਪੂਰੀ ਵਿਰੋਧੀ ਧਿਰ ਸਪੀਕਰ ਦੀ ਚੋਣ ‘ਚ ਪੂਰਾ ਸਮਰਥਨ ਕਰੇਗੀ ਪਰ ਰਿਵਾਇਤ ਅਨੁਸਾਰ ਡਿਪਟੀ ਸਪੀਕਰ ਦਾ ਆਹੁਦਾ ਵਿਰੋਧੀ ਧਿਰ ਦਾ ਹੋਵੇਗਾ। ਰਹਿਲ ਗਾਂਧੀ ਨੇ ਕਿਹਾ ਕਿ ਅਜੇ ਤੱਕ ਰਾਜਨਾਥ ਸਿੰਘ ਦਾ ਕੋਈ ਫੋਨ ਨਹੀਂ ਆਇਆ।