ਅੱਜ ਦੇ ਦਿਨ 1983 ‘ਚ ਭਾਰਤ ਨੇ ਵੈਸਟਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ
ਚੰਡੀਗੜ੍ਹ, 25 ਜੂਨ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 25 ਜੂਨ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 25 ਜੂਨ ਦੇ ਇਤਿਹਾਸ ਬਾਰੇ :-
* ਇਸ ਦਿਨ 2017 ਵਿੱਚ ਸ਼੍ਰੀਕਾਂਤ ਨੇ ਆਸਟਰੇਲੀਆ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ ਸੀ।
* 25 ਜੂਨ 2008 ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਮਕਾਨ ਅਤੇ ਪਲਾਟ ਦੀ ਰਜਿਸਟ੍ਰੇਸ਼ਨ ਸਸਤੀ ਕਰ ਦਿੱਤੀ ਸੀ ਅਤੇ ਇਸ 'ਤੇ ਸਟੈਂਪ ਡਿਊਟੀ 8 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਸੀ।
* ਅੱਜ ਦੇ ਦਿਨ 2005 ਵਿੱਚ ਅਹਿਮਦੀਨੇਜਾਦ ਈਰਾਨ ਦੇ ਰਾਸ਼ਟਰਪਤੀ ਬਣੇ ਸੀ।
* 25 ਜੂਨ 2004 ਨੂੰ ਰੂਸ ਨੇ ਭਾਰਤ ਨਾਲ ਰਣਨੀਤਕ ਭਾਈਵਾਲੀ ਵਧਾਉਣ ਦਾ ਫੈਸਲਾ ਕੀਤਾ ਸੀ।
* ਅੱਜ ਦੇ ਦਿਨ 1994 ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਸੁਤੋਮੁ ਹਤਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
* 25 ਜੂਨ 1993 ਨੂੰ ਕਿਮ ਕੈਂਪਬੈਲ ਕੈਨੇਡਾ ਦੀ 19ਵੀਂ ਪ੍ਰਧਾਨ ਮੰਤਰੀ ਬਣੀ ਸੀ।
* ਅੱਜ ਦੇ ਦਿਨ 1983 ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 43 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
* 25 ਜੂਨ 1975 ਨੂੰ ਭਾਰਤ ਦੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਦੇਸ਼ ਵਿਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਸੀ।
* ਅੱਜ ਦੇ ਦਿਨ 1941 ਵਿੱਚ ਫਿਨਲੈਂਡ ਨੇ ਸੋਵੀਅਤ ਸੰਘ ਉੱਤੇ ਹਮਲੇ ਦਾ ਐਲਾਨ ਕੀਤਾ ਸੀ।
* 25 ਜੂਨ, 1932 ਨੂੰ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਟੈਸਟ ਮੈਚ ਬਰਤਾਨੀਆ ਦੇ ਲਾਰਡਜ਼ ਮੈਦਾਨ 'ਤੇ ਖੇਡਿਆ ਸੀ।
* ਅੱਜ ਦੇ ਦਿਨ 1868 ਵਿਚ ਅਮਰੀਕਾ ਦੇ ਰਾਸ਼ਟਰਪਤੀ ਐਂਡਰਿਊ ਜੌਹਨਸਨ ਨੇ ਸਰਕਾਰੀ ਕਰਮਚਾਰੀਆਂ ਨੂੰ ਦਿਨ ਵਿਚ ਅੱਠ ਘੰਟੇ ਕੰਮ ਕਰਨ ਦਾ ਕਾਨੂੰਨ ਪਾਸ ਕੀਤਾ ਸੀ।
* ਅੱਜ ਦੇ ਦਿਨ 1931 ਵਿੱਚ ਭਾਰਤ ਦੇ ਅੱਠਵੇਂ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਜਨਮ ਹੋਇਆ ਸੀ।
* 25 ਜੂਨ 1908 ਨੂੰ ਮਹਿਲਾ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਰਾਜਨੇਤਾ ਸੁਚੇਤਾ ਕ੍ਰਿਪਲਾਨੀ ਦਾ ਜਨਮ ਹੋਇਆ ਸੀ।
* ਅੱਜ ਦੇ ਦਿਨ 1903 ਵਿੱਚ ਪ੍ਰਸਿੱਧ ਸਾਹਿਤਕਾਰਾਂ ਵਿੱਚੋਂ ਇੱਕ ਚੰਦਰਸ਼ੇਖਰ ਪਾਂਡੇ ਦਾ ਜਨਮ ਹੋਇਆ ਸੀ।
* 25 ਜੂਨ 1900 ਨੂੰ ਜਲ ਸੈਨਾ ਮੁਖੀ ਅਤੇ ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੈਟਨ ਦਾ ਜਨਮ ਹੋਇਆ ਸੀ।
* ਅੱਜ ਦੇ ਦਿਨ 2003 ਵਿਚ ਸਿੰਗਾਪੁਰ ਦੇ ਚੋਟੀ ਦੇ ਵਕੀਲ ਅਤੇ ਭਾਰਤੀ ਭਾਈਚਾਰੇ ਦੇ ਮੰਨੇ-ਪ੍ਰਮੰਨੇ ਮੈਂਬਰ ਆਰ. ਪਾਲ ਕ੍ਰਿਸ਼ਨਨ ਦਾ ਦਿਹਾਂਤ ਹੋ ਗਿਆ ਸੀ।
* ਭਾਰਤ ਦੇ ਰਾਸ਼ਟਰਵਾਦੀ ਨੇਤਾ ਅਤੇ ਆਜ਼ਾਦੀ ਘੁਲਾਟੀਏ ਸਵਾਮੀ ਸਹਿਜਾਨੰਦ ਸਰਸਵਤੀ ਦੀ ਮੌਤ 25 ਜੂਨ 1950 ਨੂੰ ਹੋਈ ਸੀ।