ਸ੍ਰੀ ਫਤਿਹਗੜ੍ਹ ਸਾਹਿਬ, 24 ਜੂਨ, (ਮਲਾਗਰ ਖਮਾਣੋਂ) :
ਪੰਜਾਬ ਦੀਆਂ ਵੱਖ-ਵੱਖ, ਵਿਦਿਆਰਥੀਆਂ , ਮੁਲਾਜ਼ਮਾਂ, ਮਜ਼ਦੂਰਾਂ ਦੀਆਂ ਜਥੇਬੰਦੀਆਂ, ਦਲਿਤ ਭਾਈਚਾਰੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਪੋਰਟਲ ਖੋਲਣ ਸਬੰਧੀ ਮੰਗ ਪੱਤਰ ਦਿੱਤੇ ਗਏ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਮਨਪ੍ਰੀਤ ਕੌਰ, ਦਲਿਤ ਵਿਦਿਆਰਥੀ ਵਿਧਿਅਕ ਚਿੰਤਕ ਪ੍ਰੋਫੈਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਅਤੇ ਦਲਿਤ ਭਾਈਚਾਰੇ ਵੱਲੋਂ 28 ਗਈ ਇਸ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪੋਰਟਲ 21 ਜੂਨ ਨੂੰ ਖੁੱਲ ਦਿਤਾ ਗਿਆ ਸੀ। ਇਹਨਾਂ ਦੱਸਿਆ ਕਿ ਪਰ ਪੂਰਨ ਤੌਰ ਤੇ ਪੋਰਟਲ ਕੰਮ ਨਹੀਂ ਕਰ ਰਿਹਾ ਜਿਸ ਕਰਕੇ( SC) ਸ਼ੈਡਿਊਲ ਕਾਸਟ ਵਿਦਿਆਰਥੀ ਅਪਲਾਈ ਨਹੀਂ ਕਰ ਪਾ ਰਹੇ । ਜਦੋਂ ਕਿ ਇਹ ਖੋਲਿਆ ਹੋਇਆ ਪੋਰਟਲ 24 ਜੂਨ ਨੂੰ ਬੰਦ ਹੋ ਜਾਵੇਗਾ ।ਫਿਰ ਸਮੱਸਿਆ ਉੱਥੇ ਦੀ ਉੱਥੇ ਰਹਿ ਗਈ ਹੈ। ਇਸ ਦੀ ਸਾਰੀ ਜਾਣਕਾਰੀ ਸਮਾਜ ਭਲਾਈ ਵਿਭਾਗ ਦੇ ਤਹਿਸੀਲ ਭਲਾਈ ਅਫਸਰਾਂ ਜ਼ਿਲ੍ਹਾ ਭਲਾਈ ਅਫਸਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ । ਇਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਹ ਪੋਰਟਲ ਨੂੰ ਚਾਲੂ ਕਰਕੇ , ਘੱਟੋ ਘੱਟ ਇੱਕ ਹਫਤਾ ਖੋਲਿਆ ਜਾਵੇ। ਤਾਂ ਜੋ ਇਹ ਵਿਦਿਆਰਥੀ ਸਕੋਲਰਸ਼ਿਪ ਅਪਲਾਈ ਕਰਕੇ ਆਪਣੇ ਭਵਿੱਖ ਦੀ ਪੜ੍ਹਾਈ ਨੂੰ ਜਾਰੀ ਰੱਖ ਸਕਣ।