ਨਵੀਂ ਦਿੱਲੀ, 24 ਜੂਨ, ਦੇਸ਼ ਕਲਿਕ ਬਿਊਰੋ :
18ਵੀਂ ਲੋਕ ਸਭਾ ਦਾ ਕੰਮ 9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਨਾਲ ਸ਼ੁਰੂ ਹੋ ਗਿਆ ਸੀ। ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ, ਜੋ 3 ਜੁਲਾਈ ਤੱਕ ਚੱਲੇਗਾ।
10 ਦਿਨਾਂ (29-30 ਜੂਨ ਦੀ ਛੁੱਟੀ) ਵਿੱਚ ਕੁੱਲ 8 ਬੈਠਕਾਂ ਹੋਣਗੀਆਂ। ਸਭ ਤੋਂ ਪਹਿਲਾਂ ਪ੍ਰੋਟੇਮ ਸਪੀਕਰ ਭਰਤਹਰੀ ਮਹਤਾਬ ਰਾਸ਼ਟਰਪਤੀ ਭਵਨ ਜਾ ਕੇ ਸਹੁੰ ਚੁੱਕਣਗੇ। ਇਸ ਤੋਂ ਬਾਅਦ ਉਹ ਸਵੇਰੇ 11 ਵਜੇ ਲੋਕ ਸਭਾ ਪਹੁੰਚਣਗੇ।
ਪਹਿਲੇ ਦੋ ਦਿਨ ਯਾਨੀ 24 ਅਤੇ 25 ਜੂਨ ਨੂੰ ਪ੍ਰੋਟੇਮ ਸਪੀਕਰ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ।
ਰਾਜ ਸਭਾ ਦਾ 264ਵਾਂ ਸੈਸ਼ਨ 27 ਜੂਨ ਨੂੰ ਸ਼ੁਰੂ ਹੋਵੇਗਾ। ਉਸੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੋਕ ਸਭਾ-ਰਾਜ ਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬੋਲਣਗੇ। ਇਹ ਪਹਿਲਾ ਸੈਸ਼ਨ ਹੈ, ਇਸ ਲਈ ਮੋਦੀ ਸਰਕਾਰ ਵੀ ਭਰੋਸੇ ਦਾ ਵੋਟ ਹਾਸਲ ਕਰੇਗੀ।
ਸੈਸ਼ਨ ਦੇ ਆਖਰੀ ਦੋ ਦਿਨ ਸਰਕਾਰ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤਾ ਪੇਸ਼ ਕਰੇਗੀ ਅਤੇ ਦੋਵਾਂ ਸਦਨਾਂ 'ਚ ਚਰਚਾ ਹੋਵੇਗੀ। 10 ਸਾਲ ਬਾਅਦ ਪਹਿਲੀ ਵਾਰ ਪੀਐਮ ਮੋਦੀ ਨੂੰ ਮਜ਼ਬੂਤ ਵਿਰੋਧੀ ਦਲ ਦਾ ਸਾਹਮਣਾ ਕਰਨਾ ਪਵੇਗਾ।