ਪ੍ਰਸਿੱਧ ਸਿਆਸਤਦਾਨ ਅਤੇ ਨੇਤਾ ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਹੋਇਆ ਸੀ
ਚੰਡੀਗੜ੍ਹ, 24 ਜੂਨ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 24 ਜੂਨ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਦੇ ਹਾਂ 24 ਜੂਨ ਦੇ ਇਤਿਹਾਸ ਬਾਰੇ :-
* 24 ਜੂਨ 2010 ਨੂੰ ਜੂਲੀਆ ਗਿਲਾਰਡ ਨੇ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ।
* ਅੱਜ ਦੇ ਦਿਨ 2010 ਵਿੱਚ ਵਿੰਬਲਡਨ ਵਿੱਚ ਟੈਨਿਸ ਇਤਿਹਾਸ ਦਾ ਸਭ ਤੋਂ ਲੰਬਾ ਮੈਚ 11 ਘੰਟੇ 5 ਮਿੰਟ ਚੱਲਿਆ ਅਤੇ ਇਹ ਮੈਚ ਅਮਰੀਕਾ ਦੇ ਜੌਹਨ ਇਸਨਰ ਅਤੇ ਫਰਾਂਸ ਦੇ ਨਿਕੋਲਸ ਮਾਹੂਤ ਵਿਚਕਾਰ ਖੇਡਿਆ ਗਿਆ ਸੀ।
* ਅੱਜ ਦੇ ਦਿਨ 2006 ਵਿੱਚ ਫਿਲੀਪੀਨਜ਼ ਵਿੱਚ ਮੌਤ ਦੀ ਸਜ਼ਾ ਖ਼ਤਮ ਕਰ ਦਿੱਤੀ ਗਈ ਸੀ।
* ਅੱਜ ਦੇ ਦਿਨ 1975 ਵਿਚ ਨਿਊਯਾਰਕ ਦੇ ਜੇਐਫਕੇ ਹਵਾਈ ਅੱਡੇ 'ਤੇ ਹੋਏ ਜਹਾਜ਼ ਹਾਦਸੇ ਵਿਚ 113 ਲੋਕਾਂ ਦੀ ਮੌਤ ਹੋ ਗਈ ਸੀ।
* 1966 'ਚ 24 ਜੂਨ ਨੂੰ ਮੁੰਬਈ ਤੋਂ ਨਿਊਯਾਰਕ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਸਵਿਟਜ਼ਰਲੈਂਡ ਦੇ ਮਾਊਂਟ ਬਲੈਂਕ 'ਚ ਹਾਦਸਾਗ੍ਰਸਤ ਹੋਣ ਕਾਰਨ 117 ਲੋਕਾਂ ਦੀ ਮੌਤ ਹੋ ਗਈ ਸੀ।
* ਅੱਜ ਦੇ ਦਿਨ 1963 ਵਿੱਚ ਡਾਕ ਅਤੇ ਟੈਲੀਗ੍ਰਾਫ਼ ਵਿਭਾਗ ਨੇ ਨੈਸ਼ਨਲ ਟੇਲੈਕਸ ਸਰਵਿਸ ਦੀ ਸ਼ੁਰੂਆਤ ਕੀਤੀ ਸੀ।
* ਅੱਜ ਦੇ ਦਿਨ 1859 ਵਿਚ ਫਰਾਂਸ ਅਤੇ ਸਾਰਡੀਨੀਆ ਨਾਲ ਆਸਟ੍ਰੀਆ ਦੀ ਸੋਲਫੋਰਿਨੋ ਜੰਗ ਹੋਈ ਸੀ।
* 24 ਜੂਨ 1793 ਨੂੰ ਫਰਾਂਸ ਨੇ ਪਹਿਲੀ ਵਾਰ ਰਿਪਬਲਿਕਨ ਸੰਵਿਧਾਨ ਅਪਣਾਇਆ ਸੀ।
* 1725 ਵਿੱਚ, 24 ਜੂਨ ਨੂੰ, ਆਇਰਲੈਂਡ ਦੇ ਗ੍ਰੈਂਡ ਲਾਜ ਦੀ ਪਹਿਲੀ ਮੀਟਿੰਗ ਡਬਲਿਨ ਵਿੱਚ ਹੋਈ ਅਤੇ ਇਹ ਦੁਨੀਆ ਵਿੱਚ ਫ੍ਰੀਮੇਸਨਰੀ ਵਿੱਚ ਦੂਜਾ ਸਭ ਤੋਂ ਸੀਨੀਅਰ ਗ੍ਰੈਂਡ ਲਾਜ ਬਣ ਗਿਆ ਸੀ।
* ਸੈਨ ਜੁਆਨ ਡੇਲ ਰੀਓ, ਮੈਕਸੀਕੋ ਸ਼ਹਿਰ ਦੀ ਸਥਾਪਨਾ 24 ਜੂਨ 1531 ਨੂੰ ਕੀਤੀ ਗਈ ਸੀ।
* ਅੱਜ ਦੇ ਦਿਨ 1897 ਵਿੱਚ ਪ੍ਰਸਿੱਧ ਸਿੱਖਿਆ ਸ਼ਾਸਤਰੀ, ਸੰਗੀਤਕਾਰ ਅਤੇ ਗਾਇਕ ਓਮਕਾਰਨਾਥ ਠਾਕੁਰ ਦਾ ਜਨਮ ਹੋਇਆ ਸੀ।
* ਪ੍ਰਸਿੱਧ ਸਿਆਸਤਦਾਨ ਅਤੇ ਨੇਤਾ ਤਾਰਾ ਸਿੰਘ ਦਾ ਜਨਮ 24 ਜੂਨ 1885 ਨੂੰ ਹੋਇਆ ਸੀ।
* ਅੱਜ ਦੇ ਦਿਨ 1869 ਵਿੱਚ ਭਾਰਤ ਦੇ ਇਨਕਲਾਬੀ ਅਮਰ ਸ਼ਹੀਦਾਂ ਵਿੱਚੋਂ ਇੱਕ ਦਾਮੋਦਰ ਹਰੀ ਚਾਪੇਕਰ ਦਾ ਜਨਮ ਹੋਇਆ ਸੀ।
* 24 ਜੂਨ 1863 ਨੂੰ ਪ੍ਰਸਿੱਧ ਭਾਰਤੀ ਲੇਖਕ, ਇਤਿਹਾਸਕਾਰ ਅਤੇ ਵਿਦਵਾਨ ਵਿਸ਼ਵਨਾਥ ਕਾਸ਼ੀਨਾਥ ਰਾਜਵਾੜੇ ਦਾ ਜਨਮ ਹੋਇਆ ਸੀ।
* ਭਾਰਤ ਦੇ ਚੌਥੇ ਰਾਸ਼ਟਰਪਤੀ ਵੀ.ਵੀ. ਗਿਰੀ ਦੀ ਮੌਤ 24 ਜੂਨ 1980 ਨੂੰ ਹੋਈ ਸ।
* ਅੱਜ ਦੇ ਦਿਨ 1564 ਵਿੱਚ ਭਾਰਤ ਦੀ ਬਹਾਦਰ ਰਾਣੀ ਮਹਾਰਾਣੀ ਦੁਰਗਾਵਤੀ ਮੁਗਲਾਂ ਨਾਲ ਲੜਾਈ ਦੌਰਾਨ ਸ਼ਹੀਦ ਹੋ ਗਈ ਸੀ।