ਜਗਰਾਓਂ, 9 ਮਾਰਚ, ਦੇਸ਼ ਕਲਿਕ ਬਿਊਰੋ :
ਆਪਣੇ ਮਾਤਾ-ਪਿਤਾ ਨਾਲ ਵੈਨਕੂਵਰ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ ਵਿੱਚ ਸਵਾਰ ਰਾਏਕੋਟ ਦੇ ਇੱਕ ਨੌਜਵਾਨ ਦੀ ਜਹਾਜ਼ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਹਾਜ਼ ਵਿੱਚ ਸਵਾਰ ਮਾਪਿਆਂ ਅਤੇ ਹੋਰ ਲੋਕਾਂ ਤੋਂ ਇਲਾਵਾ ਐਮਰਜੈਂਸੀ ਮੈਡੀਕਲ ਸਟਾਫ਼ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸੁਪਿੰਦਰ ਸਿੰਘ ਨੂੰ ਬਚਾ ਨਹੀਂ ਸਕੇ। ਵੈਨਕੂਵਰ 'ਚ ਰਹਿ ਰਹੇ ਉਸ ਦੀ ਪਤਨੀ ਅਤੇ ਬੱਚਿਆਂ ਦੇ ਪਾਸਪੋਰਟ ਰੀਨਿਊ ਨਾ ਹੋਣ ਕਾਰਨ ਨੌਜਵਾਨ ਦੀ ਲਾਸ਼ ਨੂੰ ਆਖਰਕਾਰ ਉਸੇ ਫਲਾਈਟ 'ਚ ਵਾਪਸ ਵੈਨਕੂਵਰ ਭੇਜ ਦਿੱਤਾ ਗਿਆ।ਜਦੋਂ ਕਿ ਉਸ ਦੇ ਭਾਰਤ ਪਹੁੰਚੇ ਮਾਪੇ ਹੁਣ ਦੋ ਦਿਨਾਂ ਬਾਅਦ ਪੁੱਤਰ ਦੇ ਸਸਕਾਰ ਲਈ ਮੁੜ ਕੈਨੇਡਾ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਦਾ ਰਹਿਣ ਵਾਲਾ ਸੁਪਿੰਦਰ ਸਿੰਘ ਆਪਣੇ ਪਿਤਾ ਮੱਖਣ ਸਿੰਘ ਗਰੇਵਾਲ ਅਤੇ ਮਾਤਾ ਦਲਜੀਤ ਕੌਰ ਸਮੇਤ 6 ਮਾਰਚ ਦੀ ਰਾਤ ਨੂੰ ਕੈਨੇਡਾ ਤੋਂ ਰਾਏਕੋਟ ਆਉਣ ਲਈ ਏਅਰ ਇੰਡੀਆ ਦੀ ਸਿੱਧੀ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋਇਆ ਸੀ।