ਕੈਲਗਿਰੀ : 11 ਜੂਨ (ਦੇਸ਼ ਕਲਿੱਕ ਬਿਓਰੋ)
ਪੰਜਾਬੀ ਮੂਲ ਦੇ ਟਰੱਕ ਡਰਾਈਵਰ ਗੁਰਪਾਲ ਸਿੰਘ ਕੋਲੋਂ 96 ਕਿੱਲੋ ਕੋਕੀਨ (211 ਪੌਂਡ) ਫੜੀ ਗਈ ਹੈ। ਇਹ ਡਰਾਈਵਰ ਕੈਲਗਿਰੀ ਰਹਿੰਦਾ ਹੈ ਤੇ ਆਪਣਾ ਟਰੱਕ ਚਲਾਉਂਦਾ ਹੈ। ਉਸ ਨੇ ਕੇਲਿਆਂ ਦੇ ਭਰੇ ਟਰੱਕ ਵਿੱਚ ਇਹ ਕੋਕੀਨ ਲੁਕਾ ਕੇ ਰੱਖੀ ਹੋਈ ਸੀ ਜਿਸ ਨੂੰ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਕਾਬੂ ਕਰ ਲਿਆ ਹੈ। ਗੁਰਪਾਲ ਸਿੰਘ ਦੀ ਉਮਰ 39 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।