ਹੁਸ਼ਿਆਰਪੁਰ, 22 ਫਰਵਰੀ, ਦੇਸ਼ ਕਲਿੱਕ ਬਿਓਰੋ :
ਕਰਜ਼ਾ ਚੁੱਕ ਕੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬ ਦੇ ਇਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧੀਰੋਵਾਲ ਦੇ ਨੌਜਵਾਨ ਦੀ ਆਸਟਰੇਲੀਆ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਵਰਿੰਦਰ ਕੁਮਾਰ ਵਜੋਂ ਹੋਈ ਹੈ। ਆਸਟਰੇਲੀਆ ਦੇ ਐਡੀਲੈਂਡ ਸ਼ਹਿਰ ਵਿੱਚ ਵਾਪਰੇ ਇਕ ਹਾਦਸੇ ਵਿੱਚ ਵਰਿੰਦਰ ਕੁਮਾਰ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ 2017-18 ਵਿੱਚ ਚੰਗੇ ਭਵਿੱਖ ਲਈ ਆਸਟਰੇਲੀਆ ਗਿਆ ਸੀ। ਵਰਿੰਦਰ ਦੇ ਦੋਸਤਾਂ ਤੋਂ ਪਤਾ ਚਲਿਆ ਕਿ ਉਸਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਬੇਟੇ ਦੀ ਲਾਸ਼ ਨੂੰ ਆਸਟਰੇਲੀਆ ਤੋਂ ਭਾਰਤ ਲਿਆਂਦਾ ਜਾਵੇ ਤਾਂ ਉਸਦਾ ਆਪਣੇ ਰੀਤੀ ਰਿਵਾਜ਼ਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਜਾ ਸਕੇ।