ਮੋਗਾ :31 ਮਈ (ਮੋਹਿਤ ਕੋਛੜ)
ਜਦੋਂ ਕਿਸੇ ਵੀ ਇਨਸਾਨ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੋਵੇ ਤੇ ਉਹ ਇਨਸਾਨ ਮਿਹਨਤ ਵੀ ਪੂਰੀ ਸੱਚੀ ਨੀਅਤ ਨਾਲ ਕਰਦਾ ਹੋਵੇ ਤਾਂ ਉਹ ਜ਼ਿੰਦਗੀ ਵਿੱਚ ਕੁਝ ਵੀ ਹਾਸਿਲ ਕਰ ਸਕਦਾ ਹੈ ਇੱਕ ਅਜਿਹੀ ਹੀ ਮਿਸਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ ਸੰਦੀਪ ਸਿੰਘ ਕੈਲਾ ਨੇ ਚਾਰ ਵਿਸ਼ਵ ਕੀਰਤੀਮਾਨ ਬਣਾਉਣ ਤੋਂ ਬਾਅਦ ਹੁਣ ਸੰਦੀਪ ਦਾ ਨਾਂ ਅਮਰੀਕਾ ਵਰਗੇ ਵਿਕਾਸ ਸ਼ੀਲ ਦੇਸ਼ ਦੇ ਪੜਾਈ ਦੇ ਸਿਲੇਬਸ ਵਿੱਚ ਵਿੱਚ ਵੀ ਸ਼ਾਮਿਲ ਕਰ ਲਿਆ ਗਿਆ ਹੈ । ਇੱਥੇ ਜ਼ਿਕਰ ਯੋਗ ਹੈ ਕਿ ਅਮਰੀਕਾ ਦੇ ਇੱਕ ਲਿਟਰੇਸੀ ਐਜੂਕੇਸਨ ਪ੍ਰੋਗਰਾਮ ਅਚੀਵ 3000 ਸੰਸਥਾ ਦੇ ਸਿਲੇਬਸ ਵਿੱਚ ਸੰਦੀਪ ਦਾ ਨਾਂ ਦਾਖਿਲ ਹੋਣ ਜਾ ਰਿਹਾ ਹੈ । ਇਹ ਸੰਸਥਾ ਹਰ ਸਾਲ 3 ਨਵੇਂ ਗਿੰਨਿੰਜ਼ ਵਰਲਡ ਰਿਕਾਰਡ ਹੋਲਡਰਜ਼ ਦਾ ਨਾਂ ਆਪਣੇ ਸਿਲੇਬਸ ਵਿੱਚ ਦਰਜ਼ ਕਰਦੇ ਹਨ ।(MOREPIC1)
ਜਦੋਂ ਇਸ ਸੰਸਥਾ ਦੀ ਮਨੈਜਰ ਮਾਰਗਰੀਟ ਨੇ ਗਿੰਨਿਜ਼ ਵਰਲਡ ਰਿਕਾਰਡ ਵਾਲ਼ਿਆਂ ਤੋਂ ਇਸ ਸਾਲ ਦੇ 3 ਸਭ ਤੋਂ ਵਧੀਆ ਵਿਸ਼ਵ ਰਿਕਾਰਡ ਦੀ ਲਿਸਟ ਮੰਗੀ ਤਾਂ ਉਸ ਲਿਸਟ ਵਿੱਚ ਸੰਦੀਪ ਦੀ ਨਾਂ ਸਭ ਤੋਂ ਅੱਗੇ ਸੀ ਫਿਰ ਮਾਰਗਰੀਟ ਨੇ ਈਮੇਲ ਰਾਹੀਂ ਸੰਦੀਪ ਨਾਲ ਸਪੰਰਕ ਕੀਤਾ ਤੇ ਦੱਸਿਆ ਕਿ ਉਹਨਾਂ ਦੀ ਸੰਸਥਾ ਸੰਦੀਪ ਦਾ ਨਾਂ ਉਹਨਾਂ ਦੇ ਸਿਲੇਬਸ ਵਿੱਚ ਦਰਜ਼ ਕਰ ਰਹੀ ਹੈ ਅਤੇ ਦੱਸਿਆ ਕਿ ਵੱਖ-ਵੱਖ ਕਲਾਸਾਂ ਅਤੇ ਵੱਖ-ਵੱਖ ਲੈਵਲ ਦੇ ਵਿਦਿਆਰਥੀਆਂ ਲਈ ਇੱਕ ਵੀਡਿਓ, ਫੋਟੋ ਸਲਾਈਡ ਸ਼ੋਅ ਅਤੇ ਇੱਕ ਸੰਦੀਪ ਦੀ ਜ਼ਿੰਦਗੀ ਅਤੇ ਉਸ ਦੁਆਰਾ ਬਣਾਏ ਗਏ ਰਿਕਾਰਡ ਦੇ ਬਾਰੇ ਆਰਟੀਕਲ ਜਾਂ ਲੇਖ ਹੋਵੇਗਾ ਜਿਸਨੂੰ ਵਿਦਿਆਰਥੀ ਪੜਨਗੇ ਤੇ ਦੇਖਣਗੇ ਫਿਰ ਉਸ ਦੇ ਵਿੱਚੋਂ ਹੀ ਉਹਨਾਂ ਦੀ ਇੱਕ ਪਰੀਖਿਆ ਹੋਵੇਗੀ ।(MOREPIC2)
ਅਜਿਹਾ ਕਰਨ ਵਾਲਾ ਸੰਦੀਪ ਪਹਿਲਾ ਪੰਜਾਬੀ ਗਿੰਨਿਜ਼ ਵਰਲਡ ਰਿਕਾਰਡ ਹੋਲਡਰ ਹੈ । ਇਸ ਖ਼ਬਰ ਦੇ ਪਤਾ ਲੱਗਦਿਆਂ ਸਾਰ ਉਸ ਦੇ ਪਿੰਡ ਬੱਡੂਵਾਲ ਵਿੱਚ ਖੁਸ਼ੀ ਦੀ ਲਹਿਰ ਜਾਗ ਪਈ । ਇਸ ਸਭ ਕੁਝ ਲਈ ਸੰਦੀਪ ਪਰਮਾਤਮਾ, ਪਿੰਡ ਬੱਡੂਵਾਲ ਅਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦਾ ਹੈ ।