ਮੋਰਿੰਡਾ 16 ਮਈ ( ਭਟੋਆ )
ਰਿਆਤ ਬਾਹਰਾ -ਕੋਰਡੀਆ ਕਾਲਜ ਸੰਘੋਲ ਵਿਖੇ ਵਿਦਿਆਰਥੀਆਂ ਲਈ ਇਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ।ਇਹ ਵਿਦਾਇਗੀ ਪਾਰਟੀ ਬੀ.ਏ ਭਾਗ ਦੂਜਾ ਵੱਲੋਂ ਬੀ.ਏ.ਭਾਗ ਤੀਜਾ ਤੇ ਐਮ.ਏ ਭਾਗ ਦੂਜਾ ਨੂੰ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਮਨਦੀਪ ਕੌਰ ਨੇ ਦੱਸਿਆ ਕਿ ਇਸ ਵਿਦਾਇਗੀ ਪਾਰਟੀ ਸਮਾਗਮ ਮੌਕੇ ਪ੍ਰਿੰਸੀਪਲ ਡਾ. ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਗਿੱਧਾ, ਭੰਗੜਾ, ਡਾਂਸ ਆਦਿ ਸ਼ਾਮਿਲ ਸਨ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ, ਕੋਡੀਆ ਗਰੁੱਪ ਦੇ ਚੇਅਰਮੈਨ ਲਾਰਡ ਦਲਜੀਤ ਰਾਣਾ ਅਤੇ ਟਰੱਸਟੀ ਮੈਡਮ ਉਰਮਿਲ ਵਰਮਾ ਨੇ ਵੀ ਵਿਦਿਆਰਥੀਆਂ ਨੂੰ ਭਵਿੱਖ ਲਈ ਸੁੱਭ ਇਛਾਵਾਂ ਦਿੱਤੀਆਂ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ.ਸੰਜੀਵ ਕੁਮਾਰ ਨੇ ਕਿਹਾ ਕਿ ਉਹ ਜਿੰਦਗੀ ਵਿੱਚ ਆਪਣਾ ਟੀਚਾ ਜਰੂਰ ਤਹਿ ਕਰਨ ਤਾਂ ਹੀ ਮੁਕਾਮ ਨੂੰ ਹਾਸਿਲ ਕੀਤਾ ਜਾ ਸਕਦਾ ਹੈ । ਡਾ.ਮਨਦੀਪ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਹੋਣਾ ਚਾਹੀਦਾ ਹੈ ਕਿਉਂਕਿ ਅਜੋਕਾ ਯੁੱਗ ਮੁਕਾਬਲੇ ਦਾ ਯੁਗ ਹੈ ਇਸ ਲਈ ਬਹੁਤ ਤਿਆਰੀ ਦੀ ਜਰੂਰਤ ਹੈ। ਡਾ. ਹਰਜਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਟਾਈਮ ਮੈਨਜਮੈਂਟ ਕਰਨ ਦੀ ਸਲਾਹ ਦਿੱਤੀ।
ਇਸ ਵਿਦਾਇਗੀ ਪਾਰਟੀ ਵਿੱਚ ਮਿਸ ਫ਼ੇਅਰਵੈਲ ਨੇਹਾ ਤੇ ਮਿਸਟਰ ਫੇਅਰਵੈਲ ਗੁਰਜੋਤ ਸਿੰਘ ਨੂੰ ਚੁਣਿਆ ਗਿਆ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਚ ਓ ਡੀ ਡਾ ਤੇਜਿੰਦਰ ਕੌਰ , ਰਿਆਤ ਬਾਹਰਾ -ਕੋਰਡੀਆ ਕਾਲਜ ਦੇ ਅਧਿਕਾਰੀ , ਅਧਿਆਪਕ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।