ਰਾਜਪੁਰਾ 10 ਮਾਰਚ :-
ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਸਭਾ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਦੀ ਅਗਵਾਈ ਵਿੱਚ ਦਲਜੀਤ ਸਿੰਘ ਗੈਦੂ ਚੇਅਰਮੈਨ ਸਕਾਈਡੋਮ ਗਰੁੱਪ ਆਈ ਕੰਪਨੀਜ ਅਤੇ ਰਾਮਗੜ੍ਹੀਆ ਸਿੱਖ ਫਾਊਡੇਸ਼ਨ ਆਈ ਓਂਟਾਰੀਓ ਕਨੇਡਾ ਦਾ ਰਾਮਗੜ੍ਹੀਆ ਕੰਪਲੈਕਸ ਰਾਜਪੁਰਾ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ| ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਦਲਜੀਤ ਸਿੰਘ ਗੈਦੂ ਨੂੰ ਸਿਰੋਪਾਓ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ| ਸਭਾ ਪ੍ਰਧਾਨ ਹਰਦੇਵ ਸਿੰਘ ਕੰਡੇਵਾਲਾ ਨੇ ਭਰਵੇਂ ਇਕੱਠ ਵਿੱਚ ਜੀ ਆਇਆ ਨੂੰ ਕਰਦਿਆਂ ਕਿਹਾ ਕਿ ਰਾਮਗੜ੍ਹੀਆ ਸਭਾ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਰਾਮਗੜ੍ਹੀਆ ਭਾਈਚਾਰੇ ਦੇ ਪ੍ਰਤੀਨਿਧ ਅੰਤਰ-ਰਾਸ਼ਟਰੀ ਪੱਧਰ 'ਤੇ ਆਪਣੀ ਛਾਪ ਬਣਾ ਕੇ ਕੌਮ ਦਾ ਫਖਰ ਵਧਾ ਰਹੇ ਹਨ| ਉਨ੍ਹਾਂ ਸ. ਗੈਦੂ ਨਾਲ ਰਾਮਗੜ੍ਹੀਆ ਸਭਾ ਰਾਜਪੁਰਾ ਦੇ ਵਿਕਾਸ, ਸਭਾ ਵੱਲੋਂ ਧਾਰਮਿਕ ਪ੍ਰਚਾਰ ਅਤੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਵੀ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ| ਸਭਾ ਪ੍ਰਧਾਨ ਨੇ ਦੱਸਿਆ ਕਿ ਸਭਾ ਵੱਲੋਂ ਰਾਮਗੜ੍ਹੀਆ ਭਾਈਚਾਰੇਦ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ ਸਭਾ ਵੱਲੋਂ ਮੈਂਬਰਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਮੈਡੀਕਲ ਚੈਕਅੱਪ ਕੈਂਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਵੀ ਹਰ ਸਾਲ ਕੀਤਾ ਜਾਂਦਾ ਹੈ|
ਦਲਜੀਤ ਸਿੰਘ ਗੈਦੂ ਚੇਅਰਮੈਨ ਰਾਮਗੜ੍ਹੀਆ ਸਿੱਖ ਫਾਊਡੇਸ਼ਨ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਕੀਤੇ ਜਾਣ ਵਾਲੇ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਉਹਨਾਂ ਨੂੰ ਪੰਜਾਬ ਦੇ ਮੋਹਤਬਰਾਂ ਅਤੇ ਮੀਡੀਆ ਰਾਹੀਂ ਸਮੇਂ ਸਮੇਂ 'ਤੇ ਜਾਣਕਾਰੀ ਪ੍ਰਾਪਤ ਹੁੰਦੀ ਰਹਿੰਦੀ ਹੈ, ਜਿਸ ਕਾਰਨ ਉਹਨਾਂ ਦਾ ਮਨ ਕੀਤਾ ਕਿ ਰਾਮਗੜ੍ਹੀਆ ਸਭਾ ਦੀ ਮਿਹਨਤੀ ਅਤੇ ਸਿਰੜੀ ਟੀਮ ਨੂੰ ਇਸ ਪੰਜਾਬ ਦੀ ਫੇਰੀ 'ਤੇ ਜ਼ਰੂਰ ਮਿਲਿਆ ਜਾਵੇ| ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਮਾਜ ਸੇਵੀ ਸੰਸਥਾਵਾਂ ਸਮਾਜ ਸੇਵਾ ਦੇ ਕਾਰਜ ਕਰਦੀਆ ਹਨ ਪਰ ਰਾਮਗੜ੍ਹੀਆ ਸਭਾ ਰਾਜਪੁਰਾ ਗੁਰੂ ਸਾਹਿਬਾਨਾਂ ਦੇ ਪੂਰਬ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਪ੍ਕਾਸ਼ ਪੁਰਬ ਅਤੇ ਹੋਰ ਧਾਰਮਿਕ ਦਿਹਾੜੇ ਮਨਾਉਣ ਦੇ ਨਾਲ ਨਾਲ ਮੈਡੀਕਲ ਚੈਕਅੱਪ ਕੈਂਪ, ਖੂਨਦਾਨ ਕੈਂਪ, ਪਾਠਕਾਂ ਲਈ ਲਾਇਬਰੇਰੀ, ਸਰਕਾਰੀ ਸਕੂਲ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਸਹਿਯੋਗ, ਸਕੂਲਾਂ ਦੀ ਇਮਾਰਤ ਨੂੰ ਸੋਹਣਾ ਬਨਾਉਣ ਦੇ ਯਤਨ ਵੀ ਨਾਲ ਨਾਲ ਕਰ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ| ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਹਰਦੇਵ ਸਿੰਘ ਕੰਡੇਵਾਲਾ ਪ੍ਧਾਨ ਰਾਮਗੜ੍ਹੀਆ ਸਭਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ|
ਦਲਜੀਤ ਸਿੰਘ ਗੈਦੂ ਨੇ ਕਿਹਾ ਕਿ ਸਾਲ 2023 ਵਿੱਚ ਮਨਾਏ ਜਾਣ ਵਾਲੇ 300 ਸਾਲਾ ਜਨਮ ਦਿਹਾੜੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਲਈ ਕੀਤੀ ਜਾ ਰਹੀ ਤਿਆਰੀਆਂ ਬਾਰੇ ਕਿਹਾ ਕਿ ਉਹ ਵੱਖ ਵੱਖ ਰਾਮਗੜ੍ਹੀਆ ਸਭਾਵਾਂ ਅਤੇ ਸੰਗਠਨਾਂ ਨਾਲ ਮਿਲਕੇ ਵਿਉਂਤਬੰਦੀ ਕਰ ਰਹੇ ਹਨ ਤਾਂ ਜੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਸਿੱਖ ਕੌਮ ਲਈ ਕੀਤੇ ਗਏ ਮਹਾਨ ਕਾਰਜਾਂ ਬਾਰੇ ਦੇਸ਼ ਵਿਦੇਸ਼ ਦੇ ਵਿੱਚ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕੇ|
ਇਸ ਮੌਕੇ ਜਥੇਦਾਰ ਧਿਆਨ ਸਿੰਘ ਸੈਦਖੇੜੀ, ਬਲਬੀਰ ਸਿੰਘ ਖਾਲਸਾ, ਸਰਪੰਚ ਪਰਮਜੀਤ ਸਿੰਘ ਸੈਦਖੇੜੀ, ਸੁਖਦੇਵਸਿੰਘ ਜੇ.ਈ., ਕੰਵਲਜੀਤ ਸਿੰਘ ਸੋਖੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਰਵਿੰਦਰਪਾਲ ਪਾਲ ਸਿੰਘ ਸੋਦ ਜਨਰਲ ਸਕੱਤਰ ਰਾਮਗੜ੍ਹੀਆ ਸਿੱਖ ਫੈਡਰੇਸ਼ਨ ਆਫ ਓਂਟਾਰੀਓ, ਜਰਨੈਲ ਸਿੰਘ ਮਠਾੜੂ ਵਿੱਤ ਸਕੱਤਰ, ਟੀ.ਪੀ. ਸਿੰਘ ਸਲਾਹਕਾਰ, ਧਰਮਜੀਤ ਸਿੰਘ ਘਟੋੜਾ ਅਤੇ ਰਾਮਗੜ੍ਹੀਆ ਸਭਾ ਰਾਜਪੁਰਾ ਦੇ ਅਹੁਦੇਦਾਰ ਅਤੇ ਮੈਂਬਰ ਵੀ ਹਾਜਰ ਰਹੇ|
ਇਸ ਮੌਕੇ ਰਾਮਗੜ੍ਹੀਆ ਸਭਾ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਨਾਲ ਹੋਲਾ ਮਹੱਲਾ ਖੇਡਿਆ ਗਿਆ|