ਚੰਡੀਗੜ੍ਹ,10 ਮਾਰਚ,ਹਿੰ.ਸ.:
ਪੰਜਾਬ 'ਚ ਹੋਲੇ ਮਹੱਲੇ ਮੌਕੇ ਮਿਸ ਇੰਗਲੈਂਡ 2019 ਡਾ. ਭਾਸ਼ਾ ਮੁਖਰਜੀ ਅੱਜ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ। ਇਸ ਮੌਕੇ ਉਨ੍ਹਾਂ ਆਮ ਸੰਗਤ ਵਾਂਗ ਹਰਿਮੰਦਰ ਸਾਹਿਬ ਮੱਥਾ ਟੇਕਣ ਮਗਰੋਂ ਕੀਰਤਨ ਸੁਣਿਆ ਅਤੇ ਲੰਗਰ ਹਾਲ ਵਿੱਚ ਵੀ ਸੇਵਾ ਕੀਤੀ। ਭਾਸ਼ਾ ਮੁਖਰਜੀ ਨੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਤਸਵੀਰਾਂ ਵੀ ਖਿੱਚੀਆਂ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਜਗ੍ਹਾ ਮੱਥਾ ਟੇਕਕੇ ਬਹੁਤ ਸਕੂਨ ਮਿਲਿਆ ਹੈ।